ਸਕੂਲੀ ਬੱਚਿਆਂ ਨੂੰ ਬੈਂਚ, ਕਾਪੀਆਂ, ਪੈਨ ਤੇ ਮਿਠਾਈ ਵੰਡੀ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ) ਨਿਸ਼ਕਾਮ ਸੇਵਾ ਭਾਵ ਸਮਿਤੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੈਲੋਂ ਦੇ ਬੱਚਿਆਂ ਨੂੰ ਬੈਂਚ, ਕਾਪੀਆਂ, ਪੈਨ ਅਤੇ ਮਠਿਆਈ ਵੰਡੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਗੋਪਾਲ  ਸ਼ਰਮਾ ਨੇ ਦੱਸਿਆ ਕਿ ਸਮਿਤੀ ਵਲੋਂ ਸਕੂਲ ਵਿਚ ਰੰਗ ਰੋਗਨ ਵੀ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਮਿਤੀ ਨੇ ਅਧਿਆਪਕਾਂ ਦੇ  ਸਹਿਯੋਗ ਨਾਲ  ਬੱਚਿਆਂ ਦੀ ਭਲਾਈ ਲਈ ਧਨ ਇਕੱਠਾ ਕਰਕੇ ਉਪਰਾਲੇ ਕੀਤੇ ਜਾ ਰਹੇ ਹਨ| ਇਸ ਮੌਕੇ ਇੰਗਲੈਂਡ ਤੋਂ ਆਏ ਡਾ. ਚੰਦਨ ਗੁਪਤਾ ਤੇ ਉਹਨਾਂ ਦੀ ਪਤਨੀ ਨੇ ਅਤੇ ਗੁਰਚਰਨ ਸਿੰਘ  ਸੇਠੀ ਰਿਟਾ. ਚੀਫ ਇੰਜੀਨੀਅਰ  ਨੇ ਸਕੂਲ ਨੂੰ ਆਰਥਿਕ ਸਹਾਇਤਾ ਵੀ ਦਿੱਤੀ|
ਇਸ ਮੌਕੇ ਸਮਿਤੀ ਦੇ ਜਨਰਲ ਸੈਕਟਰੀ ਡਾ. ਭੁਪਿੰਦਰ ਸਿੰਘ ਬੈਂਸ, ਡਾ. ਏ ਕੇ ਜਿੰਦਲ, ਵਿਮਲਾ ਜਿੰਦਲ, ਸਕੂਲ ਦੇ ਹੈਡ ਟੀਚਰ ਗੁਰਪ੍ਰੀਤਪਾਲ ਸਿੰਘ, ਕਿਰਨਜੀਤ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਕੁਲਦੀਪ ਕੌਰ ਅਤੇ ਹੋਰ ਸਟਾਫ ਮੌਜੂਦ ਸੀ|

Leave a Reply

Your email address will not be published. Required fields are marked *