ਸਕੂਲੀ ਬੱਚਿਆਂ ਨੂੰ ਸ਼ਟੇਸ਼ਨਰੀ ਵੰਡੀ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਅਗਾਂਹਵਧੂ ਕਲਾਕਾਰ ਵੈਲਫੇਅਰ ਐਸੋਸੀਏਸ਼ਨ ਵਲੋਂ ਆਯੋਜਿਤ ਸੁੰਦਰਤਾ ਮੁਕਾਬਲੇ ਵਿਚ ਮੁਹਾਲੀ ਤੋਂ ਚੁਣੀਆਂ ਗਈਆਂ ਸੰਦੀਪ ਕੌਰ ਅਤੇ ਸਤਵਿੰਦਰ ਕੌਰ ਵਲੋਂ ਸੈਕਟਰ 69 ਵਿਚ ਜਰੂਰਤਮੰਦ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਸ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਮੌਕੇ ਸੰਦੀਪ ਕੌਰ ਅਤੇ ਸਤਵਿੰਦਰ ਕੌਰ ਵਲੋਂ ਬੱਚਿਆਂ ਨੂੰ ਘਰੇਲੂ ਹਿੰਸਾ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਸੁਚੇਤ ਕਰਦੇ ਹੋਏ ਉਸਾਰੂ ਸੋਚ ਅਪਨਾਉਣ ਬਾਰੇ ਨੁਕਤੇ ਵੀ ਦੱਸੇ ਗਏ| ਇਸ ਮੌਕੇ ਵਕੀਲ ਤਰਸੇਮ ਸਿੰਘ, ਅਵਤਾਰ ਸਿੰਘ ਸੈਣੀ ਤੇ ਸਕੂਲ ਸਟਾਫ ਮੌਜੂਦ ਸੀ|

Leave a Reply

Your email address will not be published. Required fields are marked *