ਸਕੂਲੀ ਬੱਚਿਆਂ ਨੂੰ ਸੁਰਖਿਆ ਪ੍ਰਤੀ ਜਾਗਰੂਕ ਕੀਤਾ

ਐਸ. ਏ. ਐਸ. ਨਗਰ, 18 ਅਪ੍ਰੈਲ (ਸ.ਬ.) ਜਿੱਥੇ ਇੱਕ ਪਾਸੇ ਦੇਸ਼ ਭਰ ਵਿੱਚ ਕਠੂਆ ਕਾਂਡ ਦੀ ਸ਼ਿਕਾਰ ਆਸਿਫਾ ਨੂੰ ਇਨਸਾਫ ਦਿਵਾਉਣ ਲਈ ਮੋਮਬੱਤੀ ਮਾਰਚ ਕੱਢੇ ਜਾ ਰਹੇ ਹਨ ਉਥੇ ਬੱਚਿਆਂ ਨੂੰ ਉਹਨਾਂ ਦੀ ਸੁਰਖਿਆ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ|
ਸਥਾਨਕ ਫੇਜ਼ -7 ਦੇ ਕੌਂਸਲਰ ਅਤੇ ਫੇਜ਼ -7 ਦੇ ਸਰਕਾਰੀ ਪ੍ਰਾਈਮਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਸੈਂਹਬੀ ਆਨੰਦ ਵਲੋਂ ਅੱਜ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਸ੍ਰੀ ਆਨੰਦ ਨੇ ਬੱਚਿਆਂ ਨੂੰ ਆਸਿਫਾ ਦੀ ਪੂਰੀ ਕਹਾਣੀ ਤੋਂ ਜਾਣੂੰ ਕਰਵਾਉਂਦਿਆ ਉਹਨਾਂ ਨੂੰ ਸਚੇਤ ਰਹਿਣ ਅਤੇ ਆਪਣੀ ਸੁਰਖਿਆ ਪ੍ਰਤੀ ਆ ਰਹੀ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਾਅ ਦੇ ਉਪਾਅ ਦੱਸੇ| ਉਹਨਾਂ ਬੱਚਿਆਂ ਨੂੰ ਕਿਹਾ ਕਿ ਉਹ ਕਿਸੇ ਤੋਂ ਨਾ ਡਰਨ ਅਤੇ ਜੇਕਰ ਕੋਈ ਵਿਅਕਤੀ ਜਬਰਦਸਤੀ ਕਰਨ ਜਾਂ ਡਰਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਰੌਲਾ ਪਾਉਣ ਅਤੇ ਅਜਿਹੇ ਲੋਕਾਂ ਖਿਲਾਫ ਆਵਾਜ਼ ਬੁਲੰਦ ਕਰਨ| ਇਸ ਮੌਕੇ ਬੱਚਿਆਂ ਨੂੰ ਸੰਹੁ ਚੁਕਵਾਈ ਕਿ ਉਹ ਕਿਸੇ ਤੋਂ ਨਹੀਂ ਡਰਣਗੇ ਅਤੇ ਜੇਕਰ ਉਹਨਾਂ ਨੂੰ ਕੁਝ ਗਲਤ ਵਿਖੇਗਾ ਤਾਂ ਉਸਦੇ ਖਿਲਾਫ ਆਵਾਜ਼ ਬੁਲੰਦ ਕਰਣਗੇ| ਇਸ ਮੌਕੇ ਸ੍ਰੀ ਸੈਂਹਬੀ ਦੇ ਨਾਲ ਸਮਾਜਸੇਵੀ ਆਗੂ ਸ੍ਰੀ ਬੌਬੀ ਸੌਫਤ ਵੀ ਮੌਜੂਦ ਸਨ|

Leave a Reply

Your email address will not be published. Required fields are marked *