ਸਕੂਲੀ ਬੱਚਿਆਂ ਨੇ ਮਨਾਇਆ ਰੱਖੜੀ ਦਾ ਤਿਉਹਾਰ

ਐਸ. ਏ. ਐਸ ਨਗਰ, 24 ਅਗਸਤ (ਸ.ਬ.) ਬੀ.ਕੇ.ਐਮ ਵਿਸ਼ਵਾਸ ਸਕੂਲ, ਸੈਕਟਰ-9 ਪੰਚਕੂਲਾ ਵਿੱਚ ਰੱਖੜੀ ਦਾ ਤਿਉਹਾਰ ਬੱਚਿਆਂ ਨੇ ਆਪਣੇ ਨਾਲ ਪੜਦੇ ਸਾਥੀਆਂ ਦੇ ਰੱਖੜੀ ਬੰਨ ਕੇ ਮਨਾਇਆ| ਇਸ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਦੀ ਲੰਬੀ ਉਮਰ ਲਈ ਪ੍ਰਾਥਨਾ ਕੀਤੀ ਅਤੇ ਉਨ੍ਹਾਂ ਦੀ ਉਚੇਰੀ ਸਿੱਖਿਆ ਲਈ ਵੀ ਅਰਦਾਸ ਕੀਤੀ| ਛੋਟੇ-ਛੋਟੇ ਬੱਚਿਆਂ ਨੇ ਰੱਖੜੀ ਦਾ ਚਿੱਤਰ ਬਣਾਇਆ ਅਤੇ ਸਕੂਲ ਦੇ ਸਾਰੇ ਬੱਚੇ ਆਪਣੇ ਘਰਾਂ ਤੋਂ ਖੁਦ ਰੱਖੜੀ ਬਣਾ ਕੇ ਸਕੂਲ ਲੈ ਕੇ ਆਏ| ਸਕੂਲ ਦੀ ਪ੍ਰਿੰਸੀਪਲ ਨਿਲਿਮਾ ਵਿਸ਼ਵਾਸ ਨੇ ਕਿਹਾ ਕਿ ਭੈਣ -ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਅਤੇ ਭਾਈਦੂਜ ਵਰਗੇ ਤਿਉਹਾਰ ਪੂਰੀ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਨਾਏ ਜਾਂਦੇ|

Leave a Reply

Your email address will not be published. Required fields are marked *