ਸਕੂਲੀ ਬੱਚਿਆਂ ਵਲੋਂ ਗਰੀਨ ਦਿਵਾਲੀ ਮਨਾਉਣ ਦਾ ਸੱਦਾ

ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਵਿਖੇ ਸਰਕਾਰੀ ਸਕੂਲ ਫੇਜ਼ 3 ਬੀ 1 ਦੇ ਬੱਚਿਆਂ ਵਲੋਂ ਇੰਡੀਅਨ   ਕਂੌਸਲ ਸ਼ੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਦੀ ਅਗਵਾਈ ਵਿੱਚ  ਰੈਲੀ ਕੱਢੀ ਗਈ| ਇਸ ਮੌਕੇ ਸਕੂਲੀ ਬੱਚਿਆਂ ਨੇ ਲੋਕਾਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੱਦਾ ਦਿਤਾ| ਇਸ ਮੌਕੇ ਗਲਬਾਤ ਕਰਦਿਆਂ   ਆਰਗੇਨਾਈਜੇਸ਼ਨ ਦੀ ਸੈਕਟਰੀ ਸੁਰਜੀਤ ਕੌਰ ਨੇ ਦੱਸਿਆ ਕਿ ਦਿਵਾਲੀ ਦੇ ਮੌਕੇ ਹਰ ਸਾਲ ਹੀ ਲੋਕ ਵੱਡੀ ਗਿਣਤੀ ਵਿਚ ਪਟਾਕੇ ਚਲਾਉਂਦੇ ਹਨ ਜੋ ਕਿ ਗਲਤ ਰੁਝਾਨ ਹੈ| ਉਹਨਾਂ ਕਿਹਾ ਕਿ ਪਟਾਕਿਆਂ ਕਾਰਨ ਵਾਤਾਵਰਨ ਵੀ ਦੂਸ਼ਿਤ  ਹੁੰਦਾ ਹੈ ਅਤੇ ਪੈਸੇ ਦਾ ਵੀ ਨੁਕਸਾਨ ਹੁੰਦਾ ਹੈ| ਇਸ ਲਈ ਗਰੀਬਾਂ ਦੇ ਬੱਚਿਆਂ ਨੂੰ ਤੋਹਫੇ ਦੇ ਕੇ ਦਿਵਾਲੀ ਮਨਾਉਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਵੀ ਪਟਾਕੇ ਨਾ ਚਲਾ ਕੇ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਇਹ ਬੱਚੇ ਹੋਰਨਾਂ ਲੋਕਾਂ ਨੂੰ ਵੀ ਪਟਾਕੇ ਨਾ ਚਲਾਉਣ ਅਤੇ ਗਰੀਨ ਦਿਵਾਲੀ ਮਨਾਉਣ ਦਾ ਸੱਦਾ ਦੇ ਰਹੇ ਹਨ| ਇਸ ਮੌਕੇ ਤੇਜਿੰਦਰ ਸਿੰਘ ਸਾਬਕਾ ਡੀ ਐਫ ਓ, ਸਿਰੰਦਰ ਸਿੰਘ, ਪ੍ਰਭਜੋਤ ਕੌਰ, ਪ੍ਰਵੀਨ ਕਮਲ ਅਤੇ ਸਕੂਲ ਦੇ ਅਧਿਆਪਕ ਵੀ ਮੌਜੂਦ ਸਨ|

Leave a Reply

Your email address will not be published. Required fields are marked *