ਸਕੂਲੀ ਬੱਚਿਆਂ ਵਲੋਂ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਸੱਦਾ

ਪੰਚਕੂਲਾ, 2 ਨਵੰਬਰ (ਸ.ਬ.) ਸਥਾਨਕ ਬੀ ਕੇ ਐਮ ਵਿਸ਼ਵਾਸ ਸਕੂਲ ਵਿੱਚ ਬੱਚਿਆਂ ਨੇ ਦਿਵਾਲੀ ਸਬੰਧੀ ਦੀਵਿਆਂ ਅਤੇ ਮੋਮਬੱਤੀਆਂ ਦੇ ਚਿੱਤਰ ਬਣਾਏ| ਇਸ ਮੌਕੇ ਸੀਨੀਅਰ ਕਲਾਸਾਂ ਦੇ ਬੱਚਿਆਂ ਨੇ ਨੁਕੜ ਨਾਟਕ ਰਾਹੀਂ ਪਟਾਕੇ ਨਾ ਚਲਾਉਣ ਦਾ ਸੰਦੇਸ਼ ਦਿੱਤਾ| ਇਸ ਮੌਕੇ ਸਾਰੇ ਬੱਚੇ ਆਪਣੇ ਲੰਚ ਬਾਕਸ ਵਿੱਚ ਆਲੂ ਪੂਰੀ ਲੈ ਕੇ ਆਏ ਅਤੇ ਸਭ ਨੇ ਮਿਲ ਕੇ ਪ੍ਰੀਤੀ ਭੋਜਨ ਕੀਤਾ| ਇਸ ਮੌਕੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਗਰੀਬਾਂ ਨੂੰ ਕੰਬਲ ਅਤੇ ਦੁੱਧ, ਬਿਸਕੁਟ ਵੀ ਵੰਡੇ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਪਟਾਕਿਆਂ ਕਾਰਨ ਸ਼ੋਰ ਅਤੇ ਹਵਾ ਪ੍ਰਦੂਸ਼ਣ ਫੈਲਦਾ ਹੈ, ਸ਼ੋਰ ਪ੍ਰਦੂਸ਼ਨ ਸਾਡੇ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਹਵਾ ਪ੍ਰਦੂਸ਼ਨ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ| ਉਹਨਾਂ ਕਿਹਾ ਕਿ ਇਸ ਲਈ ਸਾਨੂੰ ਸਾਰਿਆਂ ਨੂੰ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣੀ ਚਾਹੀਦੀ ਹੈ|

Leave a Reply

Your email address will not be published. Required fields are marked *