ਸਕੂਲੀ ਬੱਸ ਪਲਟਣ ਨਾਲ 40 ਬੱਚੇ ਜ਼ਖਮੀ

ਮਥੁਰਾ, 16 ਜਨਵਰੀ (ਸ.ਬ.) ਅੱਜ ਸਵੇਰੇ ਸੁਰੀਰ-ਸਿਕੰਦਰ ਰੋਡ ਤੇ               ਸਟੇਅਰਿੰਗ ਫੇਲ ਹੋਣ ਦੇ ਕਾਰਨ ਇਕ ਸਕੂਲੀ ਬੱਸ ਪਲਟ ਕੇ 5 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਦੌਰਾਨ 40 ਤੋਂ ਵੱਧ ਬੱਚੇ ਜ਼ਖਮੀ ਹੋਏ ਗਏ ਅਤੇ ਜਿਨ੍ਹਾਂ ਵਿੱਚੋਂ 1 ਦਰਜਨ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਇਨ੍ਹਾਂ ਸਾਰਿਆਂ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ|
ਬੱਸ ਦੇ ਪਲਟਦੀ ਦੇਖ ਨੇੜੇ ਦੇ ਪਿੰਡ ਵਾਸੀ ਮੌਕੇ ਤੇ ਪਹੁੰਚ ਗਏ ਅਤੇ ਜ਼ਖਮੀ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ| ਇਸ ਹਾਦਸੇ ਦੀ ਸੂਚਨਾ ਪ੍ਰਾਪਤ ਕਰ ਕੇ ਬੱਚਿਆਂ ਦੇ ਪਰਿਵਾਰਕ ਮੈਂਬਰ ਅਤੇ ਸਕੂਲ ਦੇ               ਮੈਨੇਜਰ ਮੌਕੇ ਤੇ ਪਹੁੰਚ ਗਏ| ਬੱਸ ਟੈਟੀ ਪਿੰਡ ਦੀ ਹੈ, ਜੋ ਰੋਜ਼ ਵਾਂਗ ਬੱਚਿਆਂ ਨੂੰ ਸਕੂਲ ਲਿਆ ਰਹੀ ਸੀ| ਉੱਥੇ ਦੂਜੇ ਪਾਸੇ ਸਥਾਨਕ ਲੋਕਾਂ ਦੀ ਮੰਨੀਏ ਤਾਂ ਇਸ ਸਕੂਲ ਨਾਲ ਜੁੜੀ ਇਹ ਪਹਿਲੀ ਘਟਨਾ ਨਹੀਂ ਹੈ, ਬਲਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ|
ਜ਼ਿਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਬੱਸ ਦੇ ਕਿਸੇ ਤਕਨੀਕੀ ਨੁਕਸਾਨ ਕਾਰਨ ਵਾਪਰੀ ਹੈ| ਫਿਲਹਾਲ ਪੁਲੀਸ ਜਾਂਚ ਵਿੱਚ ਜੁੱਟ ਗਈ ਹੈ|

Leave a Reply

Your email address will not be published. Required fields are marked *