ਸਕੂਲੀ ਵਿਦਿਆਰਥੀਆਂ ਤੋਂ ਵਸੂਲੀਆਂ ਜਾਂਦੀਆਂ ਫੀਸਾਂ ਦੇ ਮੁੱਦੇ ਤੇ ਰੋਸ ਪ੍ਰਦਰਸ਼ਨ ਕੀਤਾ

ਪਟਿਆਲਾ, 18 ਸਤੰਬਰ (ਜਸਵਿੰਦਰ ਸੈਂਡੀ) ਸਕੂਲੀ ਵਿਦਿਆਰਥੀਆਂ ਤੋਂ ਵਸੂਲੀਆਂ ਜਾਂਦੀਆਂ ਫੀਸਾਂ ਦੇ ਮੁੱਦੇ ਤੇ ਪੇਰੇਂਟਸ ਗਰੁੱਪ ਪਟਿਆਲਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬੱਸ ਸਟੈਂਡ ਵਿਖੇ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਹਿੱਸਾ ਲਿਆ|
ਇਸ ਮੌਕੇ ਪੇਰੇਂਟਸ ਗਰੁੱਪ ਪਟਿਆਲਾ ਦੇ ਚੇਅਰਮੈਨ ਅਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਕੂਲ ਪ੍ਰੰਬਧਕਾਂ ਵਲੋਂ ਮਿਲ ਕੇ ਬੱਚਿਆਂ ਦੇ ਮਾਪਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਕੈਪਟਨ ਸਰਕਾਰ ਪ੍ਰਾਈਵੇਟ ਸਕੂਲਾਂ ਤੇ ਨੱਥ ਕਿਉਂ ਨਹੀਂ ਪਾ ਰਹੀ| 
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਵੀ                ਪ੍ਰਾਈਵੇਟ ਸਕੂਲ ਵਾਲਿਆਂ ਨੇ ਆਨਲਾਈਨ ਕਲਾਸਾਂ ਵਿੱਚੋਂ ਬਾਹਰ ਕੱਢ ਦਿੱਤੇ ਹਨ ਜਿਸ ਕਾਰਨ ਉਹਨਾਂ ਵਿੱਚ ਵੀ ਇਨ੍ਹਾਂ ਸਕੂਲਾਂ ਵਿਰੁੱਧ ਰੋਸ ਹੈ|
ਪੇਰੇਂਟਸ ਗਰੁੱਪ ਪਟਿਆਲਾ ਦੇ ਪ੍ਰਧਾਨ ਜੈਦੀਪ ਗੋਇਲ ਅਤੇ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ           ਜੇਕਰ ਪੰਜਾਬ ਸਰਕਾਰ ਨੇ ਮਾਪਿਆਂ ਦੀ ਨਹੀਂ ਸੁਣੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਉਹ ਕਾਂਗਰਸ ਪਾਰਟੀ ਦਾ ਪੂਰਨ ਤੌਰ ਤੇ ਬਾਇਕਾਟ ਕਰਨਗੇ| ਇਸ ਮੌਕੇ ਪੇਰੇਂਟਸ ਗਰੁੱਪ ਪਟਿਆਲਾ ਵਲੋਂ ਮੈਡਮ ਅਨੀਤਾ ਸਿੱਧੂ, ਜੈਦੀਪ ਨਰੂਲਾ, ਸੁਨੀਲ ਕੁਮਾਰ, ਕਸ਼ਮੀਰ ਸਿੰਘ, ਸੁਰਿੰਦਰ ਹਾਂਡਾ, ਭਗਵੰਤ ਸਿੰਘ (ਲੁਧਿਆਣਾ) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਪੇ ਅਤੇ ਕਿਸਾਨ ਆਗੂ ਸ਼ਾਮਿਲ ਸਨ| 

Leave a Reply

Your email address will not be published. Required fields are marked *