ਸਕੂਲੀ ਵਿਦਿਆਰਥੀਆਂ ਨੂੰ ਬੂਟ ਵੰਡੇ

ਐਸ ਏ ਐਸ ਨਗਰ, 14 ਨਵੰਬਰ (ਸ.ਬ) ਸਰਕਾਰੀ ਪ੍ਰਾਇਮਰੀ ਸਕੂਲ ਮਟੌਰ (ਸੈਕਟਰ 70) ਵਿਖੇ ਬਾਲ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਸਕੂਲ ਦੇ 450 ਬੱਚਿਆਂ ਨੂੰ ਬੂਟੇ ਤਕਸੀਮ ਕੀਤੇ ਗਏ ਅਤੇ ਪਾਉਣ ਲਈ ਬੂਟ ਵੰਡੇ ਗਏ| ਇਸ ਮੌਕੇ ਸਕੂਲ ਦੇ ਬੱਚਿਆਂ ਨੇ ਆਪਣੇ ਹੱਥੀ ਬਣਾਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ| ਕੁਝ ਬੱਚਿਆਂ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜੀਵਨ ਸੰਬੰਧੀ ਚਾਨਣਾ ਪਾਇਆ ਅਤੇ ਕਵਿਤਾ ਦੀ ਪੇਸ਼ਕਾਰੀ ਵੀ ਕੀਤੀ, ਇਸ ਸਾਰੇ ਪ੍ਰੋਗਰਾਮ ਦੌਰਾਨ ਖਾਸ ਤੇ ਵਿਸ਼ੇਸ਼ ਗੱਲ ਇਹ ਸੀ ਕਿ ਸਕੂਲ ਦੇ ਸਾਰੇ ਬੱਚਿਆਂ ਦੇ ਮੂੰਹ ਤੇ ਨਵੇਂ ਬੂਟ ਮਿਲਣ ਦੀ ਖੁਸ਼ੀ ਅਤੇ ਤਸੱਲੀ ਦੀ ਝਲਕ ਸਾਫ ਦਿਖਾਈ ਦੇ ਰਹੀ ਸੀ|
ਸਕੂਲ ਦੀ ਹੈਡ ਟੀਚਰ ਸ੍ਰੀਮਤੀ ਵੀਰਪਾਲ ਕੌਰ ਨੇ ਦੱਸਿਆ ਕਿ ਇਹ ਉਦਮ ਸਫਲਤਾਪੂਰਵਕ ਸਿਰੇ ਚਾੜਨ ਲਈ ਮੁੱਖ ਤੌਰ ਤੇ ਸ੍ਰ. ਪਰਮਦੀਪ ਸਿੰਘ ਬੈਦਵਾਨ (ਪ੍ਰਧਾਨ ਪੇਂਡੂ ਸੰਘਰਸ਼ ਕਮੇਟੀ) ਐਡਵੋਕੇਟ ਸਿਮਰਨਜੀਤ ਕੌਰ ਗਿੱਲ, ਸਿਕੰਦਰ ਸਿੰਘ ਨਾਗਰ, ਜਸਵਿੰਦਰ ਸਿੰਘ ਸ਼ਿੰਦਾ, ਗੁਰਮੀਤ ਸਿੰਘ ਖੰਘੂੜਾ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ| ਉਹਨਾਂ ਵਲੋਂ ਸਕੂਲ ਸਟਾਫ ਪਰਮਜੀਤ ਕੌਰ ਅਤੇ ਰਮਾਰਾਣੀ ਦੇ ਨਾਲ ਮਿਲ ਕੇ ਇਹਨਾਂ ਸਮਾਜਸੇਵੀ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਅਮਰੀਕ ਸਿੰਘ ਸਾਬਕਾ ਸਰਪੰਚ, ਸਰੂਪ ਸਿੰਘ ਪੰਚ, ਗੁਰਮੇਜ਼ ਸਿੰਘ ਫੌਜੀ, ਦਿਲਬਰ ਖਾਨ, ਮਹਿਲਾ ਮੰਡਲ ਤੋਂ ਸੀਤਾ ਦੇਵੀ, ਕਮਲਾ ਸ਼ਰਮਾ, ਐਨ ਐਸ ਯੂ ਆਈ ਤੋਂ ਵਿਦਿਆਰਥੀ ਆਗੂ ਸ਼ੁਭ ਸੇਖੋਂ, ਪਇਲ ਚੌਧਰੀ, ਸਨੇਹਾ ਗਰਗ ਅਤੇ ਮਨਪ੍ਰੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *