ਸਕੂਲ ਜਾ ਰਹੀ ਸੱਤ ਸਾਲਾ ਬੱਚੀ ਨੂੰ ਬੀ.ਐਸ.ਐਫ ਦੀ ਬੱਸ ਨੇ ਕੁਚਲਿਆ

ਹਜਾਰੀਬਾਗ (ਝਾਰਖੰਡ), 11 ਜਨਵਰੀ (ਸ.ਬ.) ਇਥੇ ਸਦਰ ਥਾਣਾ ਖੇਤਰ ਦੇ ਖਿਰਗਾਂਵ ਵਿੱਚ  ਅੱਜ ਬੀ.ਐਸ.ਐੱਫ ਦੀ ਬੱਸ ਨਾਲ ਕੁਚਲਣ ਕਾਰਨ ਇਕ (7) ਸਾਲਾ ਬੱਚੀ ਮੌਤ ਹੋ ਗਈ| ਬੱਚੀ ਸਵੇਰ ਨੂੰ ਸਕੂਲ ਜਾ ਰਹੀ ਸੀ ਕਿ ਇਸ ਦੌਰਾਨ ਇਹ ਘਟਨਾ ਵਾਪਰੀ| ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਨੇ ਬੱਸ ਵਿੱਚ ਤੋੜਭੰਨ ਸ਼ੁਰੂ ਕਰ ਦਿੱਤੀ ਅਤੇ ਪੱਥਰਾਅ ਵੀ ਕੀਤਾ| ਲੋਕਾਂ ਨੇ ਗੱਡੀ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਸ ਪਲਟ ਦਿੱਤਾ ਪਰ ਸਮੇਂ ਤੇ ਪੁਲੀਸ ਪਹੁੰਚ ਗਈ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਲੈ ਲਿਆ|
ਮ੍ਰਿਤਕ ਬੱਚੀ ਦੀ ਪਛਾਣ ਸੁਹਾਨਾ ਕਲਾਸ (2) ਦੀ ਵਿਦਿਆਰਥਣ ਦੇ ਰੂਪ ਵਿੱਚ ਕੀਤੀ ਗਈ| ਪਿਤਾ ਫਿਰੋਜ਼ ਮਜ਼ਦੂਰੀ ਕਰ ਕੇ ਘਰ ਚਲਾਉਂਦੇ ਹਨ| ਸਵੇਰ ਨੂੰ ਬੀ.ਐਸ.ਐਫ. ਦੀ ਬੱਸ ਕੁਝ ਜਵਾਨਾਂ ਨੂੰ ਲੈ ਕੇ ਖਿਰਗਾਂਵ ਵਲੋਂ ਸਦਰ ਥਾਣੇ ਵਲ ਆ ਰਹੀ ਸੀ| ਇਸ ਦੌਰਾਨ ਸੁਹਾਨਾ ਸਕੂਲ ਜਾਣ ਲਈ ਘਰੋਂ ਨਿਕਲੀ| ਗਲੀ ਭੀੜੀ ਹੋਣ ਕਾਰਨ ਉਹ ਅਚਾਨਕ ਹੀ ਬੱਸ ਦੀ ਲਪੇਟ ਵਿੱਚ ਆ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ| ਇਸ ਤੋਂ ਬਾਅਦ ਇਲਾਕੇ ਦੇ ਲੋਕ ਕਾਫੀ ਗੁੱਸੇ ਵਿੱਚ ਆ ਗਏ ਅਤੇ ਵਾਹਨ ਅਤੇ ਜਵਾਨਾਂ ਤੇ ਟੁੱਟ ਪਏ| ਲੋਕਾਂ ਨੇ ਪਥਰਾਅ ਕੀਤਾ ਅਤੇ ਬੱਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਨਾਲ ਬੱਸ ਪਲਟ ਦਿੱਤੀ| ਹਾਲਾਂਕਿ ਖਬਰ ਮਿਲਦੇ ਹੀ ਆਸ-ਪਾਸ ਦੀ ਪੁਲੀਸ ਤੁਰੰਤ ਮੌਕੇ ਤੇ ਪਹੁੰਚ ਗਈ| ਇਸ ਤੋਂ ਬਾਅਦ ਹੰਗਾਮਾ ਕਰ ਰਹੇ ਲੋਕਾਂ ਨੂੰ ਪੁਲੀਸ ਨੇ ਖਦੇੜਿਆ ਉਦੋਂ ਜਾ ਕੇ ਮਾਮਲਾ ਸ਼ਾਂਤ ਹੋਇਆ| ਫਿਲਹਾਲ ਪੁਲੀਸ ਇਲਾਕੇ ਵਿੱਚ ਗਸ਼ਤ ਕਰ ਰਹੀ ਹੈ|

Leave a Reply

Your email address will not be published. Required fields are marked *