ਸਕੂਲ ਦਾ ਸਾਲਾਨਾ ਸਮਾਗਮ ਆਯੋਜਿਤ

ਚੰਡੀਗੜ੍ਹ, 26 ਦਸੰਬਰ (ਸ.ਬ.)  ਟਿਨੀ ਟੋਟਸ ਸਕੂਲ, ਸੈਕਟਰ 10 ਦਾ ਸਾਲਾਨਾ ਸਮਾਗਮ ਧੂਮ ਧਾਮ ਨਾਲ  ਮਨਾਇਆ ਗਿਆ| ਪ੍ਰੋਗਰਾਮ ਦੀ ਸ਼ੁਰੂਆਤ Tਕਰੇਜ਼ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਅਤੇ ਵਾਈ ਪੀ ਐੱਸ ਸਕੂਲ ਦੇ ਸਾਬਕਾ ਪ੍ਰਿੰਸੀਪਲ ਅਨੀਤਾ ਕਸ਼ਯਪ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ| ਮਾਂ ਸਰਸਵਤੀ ਦੀ ਵੰਦਨਾ ਉਪਰੰਤ ਰੰਗਾ-ਰੰਗ ਪ੍ਰੋਗਰਾਮਾਂ ਦੀ ਲੜੀਵਾਰ ਸ਼ੁਰੂਆਤ ਹੋਈ|  ਛੋਟੇ ਛੋਟੇ ਬੱਚਿਆਂ ਭਾਰਤ ਦੇ ਭਿੰਨ ਭਿੰਨ ਪ੍ਰਦੇਸ਼ਾਂ ਦੇ  ਨ੍ਰਿਤ  ਪੇਸ਼ ਕਰਕੇ ਸੰਪੂਰਨ ਭਾਰਤ ਦੇ ਖ਼ੂਬਸੂਰਤ ਸਭਿਆਚਾਰ ਦੀ ਝਲਕ ਵਿਖਾਈ| ਭਾਰਤ ਦਾ ਪ੍ਰਸਿੱਧ ਡਾਂਡੀਆਂ ਦਾ ਪ੍ਰਦਰਸ਼ਨ ਵੀ ਬੱਚਿਆਂ ਨੇ ਬਾਖ਼ੂਬੀ ਪੇਸ਼ ਕੀਤਾ|

Leave a Reply

Your email address will not be published. Required fields are marked *