ਸਕੂਲ ਦੀ ਕੰਧ ਡਿੱਗਣ ਨਾਲ ਮਾਸੂਮ ਦੀ ਮੌਤ, ਲੋਕਾਂ ਵਿਚ ਰੋਸ ਫੈਲਿਆ

ਮੁਰਾਦਾਬਾਦ, 23 ਨਵੰਬਰ (ਸ.ਬ.) ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਉਸ ਸਮੇਂ ਹੜਕੰਪ ਮਚਿਆ ਜਦੋਂ ਇਕ ਪ੍ਰਾਇਮਰੀ ਸਕੂਲ ਦੀ ਕੰਧ ਡਿੱਗਣ ਤੇ ਕੋਲ ਖੇਡ ਰਹੇ ਵਿਦਿਆਰਥੀ ਦੀ ਹੇਠਾ ਆਉਣ ਨਾਲ ਮੌਤ ਹੋ ਗਈ| ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੇ ਸਕੂਲ ਪ੍ਰਸ਼ਾਸ਼ਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ|
ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲੇ ਦੇ ਮੂੰਡਾ ਇਲਾਕੇ ਦਾ ਹੈ| ਜਿਥੇ ਦੇ ਨਿਵਾਸੀ ਦਾ 7 ਸਾਲ ਦਾ ਪੁੱਤਰ ਸਰਕਾਰੀ ਪ੍ਰਇਮਰੀ ਸਕੂਲ ਵਿੱਚ ਕਲਾਸ ਦੂਜੀ ਦਾ ਵਿਦਿਆਰਥੀ ਸੀ| ਅੱਜ ਉਹ ਸਕੂਲ ਦੇ ਬੱਚਿਆਂ ਨਾਲ ਹੀ ਕੰਪਲੈਕਸ ਵਿੱਚ ਖੇਡ ਰਿਹਾ ਸੀ| ਇਸ ਸਮੇਂ ਉਸ ਤੇ ਕੰਧ ਡਿੱਗ ਗਈ| ਇਸ ਘਟਨਾ ਤੋਂ ਬਾਅਦ ਜਦੋਂ ਐਂਬੂਲੈਂਸ ਵਿੱਚ ਬੱਚੇ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਅੱਗੋ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ| ਜਿਸ ਤੋਂ ਬਾਅਦ ਪਿੰਡ ਦੇ ਲੋਕ ਕਾਫੀ ਗੁੱਸੇ ਵਿੱਚ ਹਨ| ਇੰਸਪੈਕਟ ਮੂੰਡਾ ਸ਼ਾਰੀਕ ਖ਼ਾਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ| ਨਾਲ ਹੀ ਮਾਮਲੇ ਤੇ ਬੇਸਿਕ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਜਦੋਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *