ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਹੋਰ ਪੜ੍ਹਾਈ ਲਿਖਾਈ ਦਾ ਸਮਾਨ ਵੰਡਿਆ.

ਖਰੜ, 14 ਅਗਸਤ (ਸ਼ਮਿੰਦਰ ਸਿੰਘ) ਨਵਚੇਤਨਾ ਵੈਲਫੇਅਰ ਟਰੱਸਟ ਵੱਲੋਂ ਆਜ਼ਾਦੀ ਦਿਹਾੜੇ ਦੇ ਸੰਬਧ ਵਿੱਚ ਵਾਰਡ ਨੰਬਰ 4 ਵਿੱਚ ਪੈਂਦੇ ਪਿੰਡ ਜੰਡਪੁਰ ਦੇ ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਹੋਰ ਪੜ੍ਹਾਈ-ਲਿਖਾਈ ਦਾ ਸਮਾਨ ਵੰਡਿਆ ਗਿਆ|
ਇਸ ਮੌਕੇ ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ. ਰਘਬੀਰ ਸਿੰਘ ਬੰਗੜ ਵਿਸ਼ੇਸ਼ ਤੇ ਪਹੁੰਚੇ ਅਤੇ ਬੱਚਿਆਂ ਨੂੰ ਪੜ੍ਹਾਈ ਦਾ ਸਮਾਨ ਵੰਡਣ ਦੇ ਨਾਲ ਨਾਲ ਪਿੰਡ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦੀ ਜਾਣਕਾਰੀ ਦਿੱਤੀ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰ. ਰਣਜੀਤ ਸਿੰਘ, ਰਣਧੀਰ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਗੁਲਜ਼ਾਰ ਸਿੰਘ, ਪ੍ਰਧਾਨ ਸਰਬਜੋਤ ਸਿੰਘ ਸੋਢੀ, ਕੇਵਲ ਕ੍ਰਿਸ਼ਨ, ਬਵਨੇਸ਼ ਸੇਠੀ, ਕੁਲਵਿੰਦਰ ਸਿੰਘ, ਆਰ.ਕੇ. ਸ਼ੇਰਾਵਤ ਅਤੇ ਪਰਮਜੀਤ ਕੌਰ ਹਾਜ਼ਿਰ ਸਨ| 

Leave a Reply

Your email address will not be published. Required fields are marked *