ਸਕੂਲ ਬੱਸਾਂ ਦੀ ਚੈਕਿੰਗ ਦੌਰਾਨ 17 ਬੱਸਾਂ ਦੇ  ਚਲਾਨ ਕੀਤੇ, 2 ਬੱਸਾਂ ਨੂੰ ਥਾਣੇ ਬੰਦ ਕੀਤਾ

ਐਸ.ਏ.ਐਸ. ਨਗਰ, 30 ਅਕਤੂਬਰ (ਸ.ਬ.) ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਸੁਖਵਿੰਦਰ ਕੁਮਾਰ ਅਤੇ ਕਮੇਟੀ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ| ਜਿਸ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਨਵਪ੍ਰੀਤ ਕੌਰ ਅਤੇ ਟ੍ਰੈਫਿਕ ਪੁਲਿਸ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੇ ਨੁਮਾਇੰਦੇ ਵੀ ਸ਼ਾਮਿਲ ਹੋਏ|
ਆਰ.ਟੀ.ਏ.ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ| 17 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਜਿਨ੍ਹਾਂ ਵਿਚੋਂ 2 ਬੱਸਾਂ ਨੂੰ ਫੇਜ਼-8 ਦੇ ਥਾਣੇ ਵਿਖੇ ਬੰਦ ਕੀਤਾ ਗਿਆ| ਜਿਹੜੀਆਂ ਕਿ ਬਿਨ੍ਹਾਂ ਪਰਮਿਟ ਤੋਂ ਚਲਦੀਆਂ ਸਨ| ਇਸ ਤੋਂ ਇਲਾਵਾ ਬਿਨ੍ਹਾਂ ਲਾਇਸੰਸ ਬਿਨ੍ਹਾਂ ਲੇਡੀ ਅਟੈਂਡੇਟ, ਫਸਟ ਏਡ ਬਾਕਸ, ਬਿਨ੍ਹਾਂ ਸਪੀਡ ਗਵਰਨੈਸ ਆਦਿ ਜੁਰਮਾਂ ਦੇ ਤਹਿਤ ਬੱਸਾਂ ਦੇ ਚਲਾਨ ਕੀਤੇ ਗਏ|
ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਨੇ ਦੱਸਿਆ ਕਿ ਸਕੂਲ ਬੱਸਾਂ ਦੇ ਮਾਲਕਾਂ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਆਖਿਆ ਗਿਆ ਹੈ ਕਿ ਉਹ ਹਰੇਕ ਸਕੂਲ ਬੱਸ ਦੇ ਕਾਗਜ਼ ਮੁਕੰਮਲ ਅਤੇ ਬੱਸ ਅੰਦਰ ਹੋਣ ਨੂੰ ਯਕੀਨੀ ਬਣਾਉਣ| ਉਨ੍ਹਾਂ ਦੱਸਿਆ ਕਿ ਰਿਜ਼ਨਲ ਟਰਾਂਸਪੋਰਟ ਅਥਾਰਟੀ ਟਰੈਫਿਕ ਪੁਲਿਸ ਨਾਲ ਮਿਲ ਕੇ ਸਕੂਲ ਬੱਸਾਂ ਦੇ ਡਰਾਇਵਰਾਂ ਨੂੰ ਰੋਡ ਸੇਫਟੀ ਦੇ ਨਿਯਮਾਂ ਤੋਂ ਜਾਗਰੂਕ ਕਰਨ ਲਈ ਸਮੁੱਚੇ ਜ਼ਿਲ੍ਹੇ ਦੇ ਸਕੂਲਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਣਗੇ|

Leave a Reply

Your email address will not be published. Required fields are marked *