ਸਕੂਲ ਬੱਸਾਂ ਦੇ ਡ੍ਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਸਥਾਨਕ ਫੇਜ਼ 7 ਵਿੱਚ ਟੈਂਟ ਲਗਾ ਕੇ 29ਵਾਂ ਸੜਕ ਸੁਰਖਿਆ ਸਪਤਾਹ ਦੌਰਾਨ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਮੁਹਾਲੀ ਦੇ ਸਾਰੇ ਸਕੂਲਾਂ ਦੀਆਂ ਬੱਸਾਂ ਦੇ ਮਾਲਕਾਂ, ਡ੍ਰਾਈਵਰਾਂ ਅਤੇ ਮਹਿਲਾ ਕਲੀਨਰਾਂ ਨੇ ਹਿੱਸਾ ਲਿਆ| ਇਸ ਮੌਕੇ ਸੰਬੋਧਨ ਕਰਦਿਆਂ ਆਰ ਟੀ ਏ ਸੁਖਵਿੰਦਰ ਕੁਮਾਰ ਨੇ ਬੱਸ ਮਾਲਕਾਂ, ਡ੍ਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ| ਉਹਨਾਂ ਕਿਹਾ ਕਿ ਬੱਸ ਮਾਲਕਾਂ ਅਤੇ ਡ੍ਰਾਈਵਰਾਂ ਨੂੰ ਟੈਕਸ ਭਰਨ ਦੀ ਵੱਧ ਤੋਂ ਵੱਧ ਛੂਟ ਦੇਣ ਲਈ 30 ਅਪ੍ਰੈਲ ਤਕ ਆਫ ਲਾਈਨ ਟੈਕਸ ਵੀ ਭਰੇ ਜਾਣਗੇ| ਉਹਨਾਂ ਕਿਹਾ ਕਿ ਸਕੂਲ ਬੱਸਾਂ ਵਿੱਚ ਬੱਸਾਂ ਦੀਆਂ ਸੀਟਾਂ ਅਨੁਸਾਰ ਹੀ ਬੱਚੇ ਬਿਠਾਏ ਜਾਣ, ਸਕੂਲ ਬੱਸਾਂ ਨੂੰ ਓਵਰਲੋਡ ਨਾ ਕੀਤਾ ਜਾਵੇ, ਸਕੂਲ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਵੇ| ਉਹਨਾਂ ਕਿਹਾ ਕਿ ਇਹ ਕੈਂਪ ਸਾਰਾ ਸਾਲ ਹੀ ਚਲਦੇ ਰਹਿਣਗੇ| ਉਹਨਾਂ ਕਿਹਾ ਕਿ ਜਿਨ੍ਹਾਂ ਡ੍ਰਾਈਵਰਾਂ ਕੋਲ ਲਾਇਸੈਂਸ ਨਹੀਂ ਹੁੰਦਾ, ਕੋਈ ਵੀ ਹਾਦਸਾ ਹੋਣ ਤੇ ਉਹਨਾਂ ਨ ੂੰ ਮੁਆਵਜਾ ਨਹੀਂ ਮਿਲੇਗਾ, ਇਸ ਲਈ ਬੱਸ ਮਾਲਕ ਅਤੇ ਚਾਲਕ ਲਾਇਸੈਂਸ ਸਮੇਤ ਸਾਰੇ ਕਾਗਜ ਪੂਰੇ ਤੇ ਸਾਂਭ ਸੰਭਾਲ ਕੇ ਰੱਖਣ|
ਇਸ ਮੌਕੇ ਸੰਬੋਧਨ ਕਰਦਿਆਂ ਟ੍ਰੈਫਿਕ ਐਜੂਕੇਸਨ ਸੈਲ ਦੇ ਇੰਚਾਰਜ ਜਨਕ ਰਾਜ ਨੇ ਵੀ ਡ੍ਰਾਈਵਰਾਂ ਤੇ ਕਲੀਨਰਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਜੋ ਸਕੂਲ ਦੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ, ਬਿਨਾਂ ਹੈਲਮਟ ਬਿਨਾ ਲਾਇਸੈਂਸ ਗੱਡੀਆਂ ਚਲਾਉਂਦੇ ਹਨ, ਸਕੂਲ ਵਾਲੇ ਉਹਨਾਂ ਵੱਲ ਧਿਆਨ ਰੱਖਣ, ਤਾਂ ਕਿ ਹਾਦਸੇ ਤੋਂ ਬਚਾਓ ਹੋ ਸਕੇ| ਉਹਨਾਂ ਦਸਿਆ ਕਿ ਸਕੂਲੀ ਬਚਿਆਂ ਦੇ ਮਾਪਿਆਂ ਨੂੰ ਵੀ ਇਸਦਾ ਧਿਆਨ ਰਖਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮੇਂ ਸਮੇਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ|
ਇਸ ਮੌਕੇ ਮੁਹਾਲੀ ਸਕੂਲ ਬੱਸ ਯੂਨੀਅਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਅਤੇ ਪ੍ਰਸ਼ਾਸਨ ਨੂੰ ਇੱਕ ਮੰਚ ਉਪਰ ਇਕੱਠੇ ਹੋਣ ਦੀ ਲੋੜ ਹੈ ਤਾਂ ਕਿ ਛੋਟੀਆਂ ਛੋਟੀਆਂ ਸਮੱਸਿਆਵਾਂ ਨੂੰ ਆਸਾਨੀ ਨਾਲ ਹੱਲ ਕੀਤਾ ਜਾਵੇ| ਉਹਨਾਂ ਕਿਹਾ ਕਿ ਸਕੂਲ ਬੱਸਾਂ ਦੇ ਨਾਲ ਨਾਲ ਸਕੂਲੀ ਬੱਚੇ ਲੈ ਕੇ ਜਾਣ ਵਾਲੇ ਆਟੋਆਂ ਅਤੇ ਹੋਰ ਛੋਟੀਆਂ ਗੱਡੀਆਂ ਦੀ ਵੀ ਜਾਂਚ ਕੀਤੀ ਜਾਵੇ|
ਇਸ ਮੌਕੇ ਟ੍ਰੈਫਿਕ ਇੰਚਾਰਜ ਜੋਨ 3 ਸਤਪਾਲ, ਹਰਨੇਕ ਸਿੰਘ ਪੰਮੀ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਦਰਸ਼ਨ ਸਿੰਘ, ਹਰਜਿੰਦਰ ਕੌਰ, ਹਰਜੀਤ ਕੌਰ ਹਾਜਰ ਸਨ|

Leave a Reply

Your email address will not be published. Required fields are marked *