ਸਕੂਲ ਬੱਸ ਅਤੇ ਰੇਲ ਵਿਚਾਲੇ ਟੱਕਰ ਦੌਰਾਨ 1 ਦੀ ਮੌਤ, 40 ਜ਼ਖ਼ਮੀ

ਵੈਲਿੰਗਟਨ, 16 ਸਤੰਬਰ (ਸ.ਬ.) ਨਿਊਜ਼ੀਲੈਂਡ ਦੇ ਉੱਤਰੀ ਪਾਮੇਰਸਟੋਨ ਕੋਲ ਰੇਲ ਅਤੇ ਸਕੂਲ ਬੱਸ ਦੀ ਟੱਕਰ ਵਿਚ 1 ਦੀ ਮੌਤ ਹੋ ਗਈ ਅਤੇ 6 ਬੱਚਿਆਂ ਸਮੇਤ 40 ਵਿਅਕਤੀ ਜਖਮੀ ਹੋ ਗਏ| ਬੱਸ ਦੀ ਚਾਲਕ ਬੀਬੀ ਦੀ ਹਾਦਸੇ ਵਿੱਚ ਮੌਤ ਹੋ ਗਈ| ਫੀਲਡਿੰਗ ਹਾਈ ਸਕੂਲ ਦੀ ਬੱਸ ਚਾਲਕ ਰੇਲਵੇ ਮਾਰਗ ਨੂੰ ਪਾਰ ਕਰਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਪਿੱਛੇ ਤੋਂ ਆ ਰਹੀ ਰੇਲ ਦੀ ਬੱਸ ਨਾਲ ਟੱਕਰ ਹੋ ਗਈ| ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਵਾਪਰਿਆ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ| ਹਾਦਸੇ ਵਿਚ ਜ਼ਖਮੀ 6 ਬੱਚਿਆਂ ਨੂੰ ਪਾਮੇਰਸਟੋਨ ਨਾਰਥ ਹਸਪਤਾਲ ਲਿਜਾਇਆ ਗਿਆ| ਪੁਲੀਸ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਦੁਰਘਟਨਾ ਦੇ ਬਾਅਦ ਮੌਕੇ ਤੇ ਐਮਰਜੈਂਸੀ ਸੇਵਾ ਮੌਜੂਦ ਸੀ| ਕਈ ਬੱਚਿਆਂ ਦੇ ਮਾਪੇ ਘਟਨਾ ਥਾਂ ਤੇ ਆਪਣੇ ਬੱਚਿਆਂ ਨੂੰ ਲੈਣ ਲਈ ਪੁੱਜੇ|

Leave a Reply

Your email address will not be published. Required fields are marked *