ਸਕੂਲ ਬੱਸ ਪਲਟੀ, ਬੱਚੇ ਜ਼ਖਮੀ

ਫਤਿਹਾਬਾਦ, 27 ਜੁਲਾਈ (ਸ.ਬ.) ਫਤਿਹਾਬਾਦ ਵਿੱਚ ਅੱਜ ਸਵੇਰੇ ਬੱਚਿਆਂ ਨੂੰ ਲੈ ਜਾ ਰਹੀ ਡੀ.ਏ.ਵੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ| ਬੱਸ ਪਿੰਡ ਬੋਸਵਾਲ ਨੇੜੇ ਸੜਕ ਤੋਂ ਉਤਰ ਗਈ ਅਤੇ ਖੇਤਾਂ ਵਿੱਚ ਪਲਟ ਗਈ| ਇਸ ਨਾਲ ਕਈ ਬੱਚੇ ਜ਼ਖਮੀ ਹੋ ਗਏ| ਜ਼ਖਮੀ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ|
ਜਾਣਕਾਰੀ ਮੁਤਾਬਕ ਅੱਜ ਸਵੇਰੇ ਫਤਿਹਾਬਾਦ ਦੇ ਪਿੰਡ ਬੋਸਵਾਲ ਨੇੜੇ ਇਕ ਡੀ.ਏ.ਵੀ ਸਕੂਲ ਦੀ ਬੱਸ ਅਚਾਨਕ ਪਲਟ ਗਈ| ਜਿਸ ਵਿੱਚ 35 ਦੇ ਕਰੀਬ ਸਕੂਲੀ ਵਿਦਿਆਰਥੀ ਮੌਜੂਦ ਸਨ| ਸਕੂਲ ਬੱਸ ਤੇਜ਼ ਰਫਤਾਰ ਤੋਂ ਪਿੰਡ ਬੋਸਵਾਲ ਤੋਂ ਫਤਿਹਾਬਾਦ ਵੱਲ ਆ ਰਹੀ ਸੀ| ਤੰਗ ਰਸਤਾ ਹੋਣ ਕਾਰਨ ਬੱਸ ਸੜਕ ਕਿਨਾਰੇ ਖੇਤ ਵਿੱਚ ਜਾ ਡਿੱਗੀ| ਜਿਸ ਨਾਲ ਬੱਸ ਵਿੱਚ ਸਵਾਰ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ| ਚਾਲਕ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਹੋ ਸਕਦਾ ਸੀ|
ਪਿੰਡ ਵਾਸੀਆਂ ਨੇ ਬੱਸ ਡਰਾਈਵਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਹਮੇਸ਼ਾ ਤੇਜ਼ ਰਫਤਾਰ ਤੇ ਹੀ ਬੱਸ ਚਲਾਉਂਦਾ ਹੈ| ਅੱਜ ਵੀ ਤੇਜ਼ ਰਫਤਾਰ ਕਾਰਨ ਇਹ ਹਾਸਦਾ ਹੋਇਆ ਹੈ| ਉਨ੍ਹਾਂ ਨੇ ਕਈ ਵਾਰ ਬੱਸ ਚਾਲਕ ਦੀ ਸ਼ਿਕਾਇਤ ਵੀ ਕੀਤੀ, ਉਸ ਦੇ ਬਾਅਦ ਵੀ ਸਕੂਲ ਪ੍ਰਸ਼ਾਸਨ ਨੇ ਚਾਲਕ ਤੇ ਕੋਈ ਕਾਰਵਾਈ ਨਹੀਂ ਕੀਤੀ| ਪਿੰਡ ਵਾਸੀਆਂ ਨੇ ਕਿਹਾ ਕਿ ਦੋਸ਼ੀ ਚਾਲਕ ਦੇ ਇਕ ਹੱਥ ਦੀ ਉਗਲੀਆਂ ਵੀ ਨਹੀਂ ਹੈ| ਇਕ ਹੱਥ ਤੋਂ ਅਪਾਹਿਜ਼ ਹੈ ਫਿਰ ਉਹ ਬੱਸ ਚਲਾਉਂਦਾ ਹੈ|
ਪੁਲੀਸ ਨੇ ਬੱਸ ਚਾਲਕ ਨੂੰ ਮੌਕੇ ਤੋਂ ਕਾਬੂ ਕਰਕੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *