ਸਕੂਲ ਬੱਸ ਹਾਦਸਾਗ੍ਰਸਤ, 3 ਜ਼ਖਮੀ

ਟਾਂਡਾ ਉੜਮੁੜ, 30 ਅਪ੍ਰੈਲ (ਸ.ਬ.) ਧੁੱਸੀ ਬੰਨ ਸੜਕ ਤੇ ਪਿੰਡ ਟਾਹਲੀ ਦੇ ਚੌਂਕ ਨੇੜੇ ਅੱਜ ਸਵੇਰੇ ਇਕ ਨਿੱਜੀ ਸਕੂਲ ਹਾਦਸੇ ਦਾ ਸ਼ਿਕਾਰ ਹੋ ਗਈ| ਬੱਸ ਨੂੰ ਚਲਾ ਰਹੇ ਬੱਸ ਦੇ ਡ੍ਰਾਈਵਰ ਦੀ ਲਾਪਰਵਾਹੀ ਨਾਲ ਵਾਪਰੇ ਇਸ ਸੜਕ ਹਾਦਸੇ ਵਿੱਚ ਬੱਸ ਵਿੱਚ ਸਵਾਰ ਇਕ ਵਿਦਿਆਰਥਣ ਅਤੇ ਡ੍ਰਾਈਵਰ ਦੇ ਨਾਲ-ਨਾਲ ਪਿੰਡ ਦੀ ਰਾਹਗੀਰ ਔਰਤ ਜ਼ਖਮੀ ਹੋ ਗਈ| ਹਾਦਸਾ ਸਵੇਰੇ 6.30 ਵਜੇ ਦੇ ਕਰੀਬ ਟਾਹਲੀ ਪਿੰਡ ਦੇ ਚੌਕ ਵਿੱਚ ਉਸ ਸਮੇਂ ਵਾਪਰਿਆ ਜਦ ਬੱਸ ਚਲਾ ਰਿਹਾ ਬੱਸ ਦਾ ਡ੍ਰਾਈਵਰ ਬੱਸ ਦਾ ਸੰਤੁਲਨ ਗਵਾ ਬੈਠਾ ਅਤੇ ਬੱਸ ਰਾਹਗੀਰ ਔਰਤ ਨੂੰ ਲਪੇਟ ਵਿੱਚ ਲੈਂਦਿਆਂ ਸੜਕ ਕਿਨਾਰੇ ਦਰੱਖਤ ਵਿੱਚ ਜਾ ਵੱਜੀ, ਜਿਸ ਕਰਕੇ ਰਾਹਗੀਰ ਔਰਤ ਨਿਰਮਲ ਕੌਰ ਪਤਨੀ ਗੁਰਮੀਤ ਸਿੰਘ ਨਿਵਾਸੀ ਟਾਹਲੀ, ਨੌਵੀਂ ਕਲਾਸ ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਲਖਵਿੰਦਰ ਸਿੰਘ ਨਿਵਾਸੀ ਸਲੇਮਪੁਰ ਅਤੇ ਡ੍ਰਾਈਵਰ ਮਮੂਲੀ ਜ਼ਖਮੀ ਹੋ ਗਿਆ|
ਹਾਦਸੇ ਦੌਰਾਨ ਬੱਸ ਵਿੱਚ ਕੁੱਲ 5 ਵਿਦਿਆਰਥੀ ਸਨ| ਪਿੰਡ ਵਾਸੀਆਂ ਨੇ ਬੱਚਿਆਂ ਨੂੰ ਬੱਸ ਵਿੱਚੋਂ ਕੱਢ ਕੇ ਉਨ੍ਹਾਂ ਦੇ ਘਰ ਪਹੁੰਚਾਇਆ| ਵਿਦਿਆਰਥੀਆਂ ਵਿੱਚੋਂ ਜੈਸਮੀਨ ਦੇ ਹੀ ਸੱਟ ਲੱਗੀ ਹੈ| ਜ਼ਖਮੀ ਔਰਤ ਨੂੰ ਬੇਗੋਵਾਲ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਟਾਂਡਾ ਪੁਲੀਸ ਦੇ ਏ. ਐਸ. ਆਈ. ਗੁਰਬਚਨ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ|

Leave a Reply

Your email address will not be published. Required fields are marked *