ਸਕੂਲ ਮੁਖੀਆਂ ਨੂੰ ਐਮ ਏ ਪਾਸ ਅਧਿਆਪਕਾਂ ਦੀ ਜਾਣਕਾਰੀ ਦੇਣ ਦੇ ਹੁਕਮ ਜਾਰੀ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ) ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹਨਾਂ ਦੇ ਸਕੂਲਾਂ ਵਿਚ ਕਿਸੇ ਵੀ ਅਧਿਆਪਕ ਨੇ ਐਮ ਏ ਪਾਸ  ਕੀਤੀ ਹੋਵੇ ਪ੍ਰੰਤੂ ਉਸ ਤੋਂ ਜੂਨੀਅਰ ਅਧਿਆਪਕ ਵੀ ਐਮ ਏ ਕਾਰਨ ਪ੍ਰਮੋਟ ਹੋ ਗਿਆ ਹੋਵੇ, ਇਸ ਸਬੰਧੀ ਬਣਦਾ ਕੇਸ ਤਿਆਰ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿਚ ਭੇਜਿਆ ਜਾਵੇ| ਇਸ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਕੂਲ ਮੁਖੀ ਇਹ ਵੀ ਸਰਟੀਫਿਕੇਟ ਦੇਣਗੇ ਕਿ ਉਹਨਾਂ ਕੋਲ ਕੋਈ ਕੇਸ ਪੈਂਡਿੰਗ ਨਹੀਂ ਹੈ|

Leave a Reply

Your email address will not be published. Required fields are marked *