ਸਕੂਲ ਲੈਕਚਰਾਰ ਯੂਨੀਅਨ ਦਾ ਵਫਦ ਸਕੂਲ਼ ਬੋਰਡ ਦੇ ਚੈਅਰਮੈਨ ਨੂੰ ਮਿਲਿਆ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਗੌਰਮਿੰਟ ਸਕੂਲ਼ ਲ਼ੈਕਚਰਾਰ ਯੂਨੀਅਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਜਸਵੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਪੰਜਾਬ ਸਕੂਲ਼ ਸਿਖਿਆ ਬੋਰਡ ਦੇ ਚੈਅਰਮੈਨ ਮਨੋਹਰ ਕਾਂਤ ਕਲੋਰੀਆ ਨੂੰ ਮਿਲਿਆ| ਇਸ ਮੌਕੇ ਵਫਦ ਵਲੋਂ ਚੇਅਰਮੈਨ ਨਾਲ ਸਰਕਾਰੀ ਸਕੂਲਾਂ ਵਿੱਚ ਬੋਰਡ ਨਾਲ ਸਬੰਧਤ ਮਸਲਿਆ ਬਾਰੇ ਗੱਲਬਾਤ ਕੀਤੀ ਗਈ|
ਇਸ ਮੌਕੇ ਵਫਦ ਦੇ ਆਗੂ ਹਾਕਮ ਸਿੰਘ ਨੇ ਚੈਅਰਮੈਨ ਤੋਂ ਮੰਗ ਕੀਤੀ ਕਿ ਸਕੂਲ ਦੇ ਇੰਨਫਰਾ ਸਟਕਚਰ ਅਤੇ ਹੋਰ ਵੇਰਵੇ ਸਕੂਲਾਂ ਮੁੱਖੀਆਂ ਵਲੋਂ ਅਧੂਰੇ ਅਪਲੋਡ ਕੀਤੇ ਗਏ ਹਨ ਇਸ ਲਈ ਵੇਰਵੇ ਅਪਲੋਡ ਕਰਨ ਲਈ ਸਕੂਲ ਦੀ ਲਾਗ ਇੰਨ ਆਈ ਡੀ. ਖੋਲੀ ਜਾਵੇ ਤਾਂ ਜੋ ਸੂਚਨਾ ਪੂਰੀ ਅਤੇ ਸਹੀ ਕਰਕੇ ਅਪਲ਼ੋਡ ਕੀਤੀ ਜਾ ਸਕੇ| ਮਾਰਚ 2019 ਵਿੱਚ ਦੱਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਸੀ.ਬੀ.ਐਸ.ਈ ਵਾਂਗ ਇਕ ਹੀ ਸ਼ੈਸਨ ਭਾਵ 10.30 ਵਜੇ ਤੋਂ 1.45 ਤੱਕ ਸਕੂਲ਼ ਸਮੇਂ ਲਈ ਜਾਵੇ ਤਾਂ ਜੋ ਪ੍ਰੀਖਿਆਰਥੀ ਆਪਣੇ ਭੈਣ ਜਾਂ ਭਰਾ ਨਾਲ ਸਕੂਲ ਸਮੇਂ ਵਿੱਚ ਪੇਪਰ ਦੇ ਕੇ ਜਾ ਸਕਣ, ਮਾਰਚ 2019 ਦੀਆਂ ਦੱਸਵੀਂ ਅਤੇ ਬਾਰਵੀਂ ਜਮਾਤ ਦਾ ਪਹਿਲਾ ਪੇਪਰ ਪਹਿਲੀ ਭਾਸ਼ਾ (ਪੰਜਾਬੀ ਵਿਸ਼ਾ) ਦਾ ਲਿਆ ਜਾਵੇ, ਪ੍ਰੀਖਿਆਵਾਂ ਵਿੱਚ ਅੰਗਰੇਜੀ ਅਤੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਕਰਕੇ ਇੰਨਾ ਵਿਸ਼ਿਆਂ ਦੇ ਅਧਿਆਪਕਾਂ ਦੀ ਡਿਊਟੀ ਕੇਵਲ ਮਾਰਕਿੰਗ ਵਿੱਚ ਹੀ ਲਗਾਈ ਜਾਵੇ| ਮਾਰਚ 2017, ਮਾਰਚ 2018 ਦੌਰਾਨ ਹੋਈਆਂ ਪ੍ਰੀਖਿਆਵਾਂ ਵਿੱਚ ਲਗਾਏ ਗਏ ਅਬਜਰਵਰ, ਸੁਪਰਡੰਟ, ਉਪ ਸੁਪਰਡੰਟ ਅਤੇ ਮਾਰਕਿੰਗ ਕਰਨ ਵਾਲੇ ਅਧਿਆਪਕਾਂ ਦੀਆਂ ਅਦਾਇਗੀਆਂ ਪਹਿਲ ਦੇ ਅਧਾਰ ਤੇ ਕੀਤੀਆਂ ਜਾਣ|
ਇਸ ਮੌਕੇ ਜਸਵੀਰ ਸਿੰਘ ਗੋਸਲ , ਸੁਖਦੇਵ ਸਿੰਘ ਰਾਣਾ,ਅਮਨ ਸ਼ਰਮਾ, ਸੁਖਦੇਵ ਲਾਲ ਬੱਬਰ, ਸੰਜੀਵ ਵਰਮਾ, ਮੇਜਰ ਸਿੰਘ , ਬਲਰਾਜ ਬਾਜਵਾ,ਕੋਮਲ ਅਰੌੜਾ, ਹਰਜੀਤ ਬਲਾੜੀ, ਅਰੁਣ ਕੁਮਾਰ, ਦਲਜੀਤ ਸਿੰਘ, ਭੁਪਿੰਦਰਪਾਲ ਸਿੰਘ, ਸੁਖਮੀਤ ਕੌਰ, ਵਰਿੰਦਰ ਅਤੇ ਅਵਤਾਰ ਸਿੰਘ ਹਾਜਰ ਸਨ|

Leave a Reply

Your email address will not be published. Required fields are marked *