ਸਕੂਲ ਲੈਕਚਰਾਰ ਯੂਨੀਅਨ ਦੇ ਵਫਦ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ

ਐਸ ਏ ਐਸ ਨਗਰ, 8 ਅਪ੍ਰੈਲ (ਸ.ਬ.) ਗੌਰਮਿੰਟ ਸਕੂਲ਼ ਲ਼ੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਅਤੇ ਮੁਹਾਲੀ ਜਿਲੇ ਦੇ ਪ੍ਰਧਾਨ ਜਸਵੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਮੁਹਾਲੀ, ਰੋਪੜ, ਫਤਿਹਗੜ੍ਹ ਅਤੇ ਪਟਿਆਲਾ ਜਿਲ੍ਹੇ ਦੇ ਲੈਕਚਰਾਰਾਂ ਦੇ ਵਫਦ ਵੱਲੋਂ ਸਿਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੂੰ ਮਿਲਿਆ ਅਤੇ ਭਰੋਸਾ ਦਿੱਤਾ ਕਿ ਸਮੂਹ ਲੈਕਚਰਾਰ ਵਰਗ ਸਿਖਿਆ ਵਿਭਾਗ ਸਿਖਿਆ ਸੁਧਾਰ ਕਰਨ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ| ਵਫਦ ਨੇ ਮੰਗ ਕੀਤੀ ਕਿ ਸਿਖਿਆ ਵਿਭਾਗ ਵਿੱਚ ਮੁੱਖ ਦਫਤਰ ਅਤੇ ਜਿਲ਼ਾ ਪੱਧਰ ਤੇ ਸੀਨੀਅਰ,ਯੋਗ ਅਤੇ ਤਜਰਬੇ ਵਾਲੇ ਅਧਿਆਕਾਰੀਆਂ ਨੂੰ ਲਗਾਇਆ ਜਾਵੇ| ਵਿਦਿਆਰਥੀਆਂ ਦੀ ਜਰੂਰਤ ਨੂੰ ਮੁਖ ਮੰਨ ਕੇ ਸਿਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ 15 ਦਿਨਾਂ ਤੋਂ ਘੱਟ ਜਾਂ ਲੋੜ ਅਨੁਸਾਰ ਮੈਡੀਕਲ ਛੁਟੀ ਲੈਣ ਦਾ ਹੱਕ ਬਹਾਲ ਕੀਤਾ ਜਾਵੇ|
ਏ.ਸੀ.ਪੀ.ਦੇ ਕੇਸਾਂ ਦਾ ਪਹਿਲ ਦੇ ਅਧਾਰ ਤੇ ਪੱਤਰ ਜਾਰੀ ਕੀਤੇ ਜਾਣ| ਸਕੂਲ਼ਾਂ ਵਿੱਚ ਕੰਪਿਊਟਰਾਂ ਦੀ ਗਿਣਤੀ ਵਿੱਚ ਵਾਧਾ ਕਰਕੇ ਵਿਦਿਆਰਥੀਆਂ ਨੂੰ ਇਨਟਰਨੈਟ ਤੇ ਪੜਾਈ ਕਰਨ ਲਈ ਸਮੇਂ ਦੇ ਹਾਣੀ ਬਣਾਇਆ ਜਾਵੇ| ਇਸ ਮੌਕੇ ਮੇਜਰ ਸਿੰਘ ਮੋਰਿੰਡਾ,ਰਾਜਿੰਦਰ ਸਿੰਘ ਘਮੰਡ ਗੜ੍ਹ, ਨਰੇਸ਼ ਸੈਣੀ ਨਾਡਾ, ਮੁਖਤਿਆਰ ਸਿੰਘ ਪਟਿਆਲਾ, ਦਲਜੀਤ ਸ਼ਿੰਘ ਸਕਰੁਲਾਪੁਰ ਭੁਪਿੰਦਰਪਾਲ ਸਿੰਘ ਮੁਹਾਲੀ, ਰਣਬੀਰ ਸਿੰਘ ਹੁਸਿਆਰਪੁਰ, ਸੁਰਜ ਮੱਲ ਕੁਰਾਲੀ, ਲਲਿਤ ਕੁਮਾਰ ਰੋਪੜ ਅਤੇ ਨਰਿੰਦਰ ਸਿੰਘ ਪਟਿਆਲਾ ਹਾਜ਼ਰ ਸਨ|

Leave a Reply

Your email address will not be published. Required fields are marked *