ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਪੱਦਉਨਤ ਪ੍ਰਿੰਸੀਪਲਾਂ ਦਾ ਸਨਮਾਨ

ਐਸ ਏ ਐਸ ਨਗਰ, 4 ਜੂਨ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਸਟੇਟ ਬਾਡੀ ਦੀ ਮੀਟਿੰਗ ਵਿੱਚ ਨਵੇਂ ਪੱਦਉਨਤ ਹੋਏ ਪ੍ਰਿੰਸੀਪਲ ਜੋਕਿ ਯੂਨੀਅਨ ਦੇ ਸਰਗਰਮ ਮੈਂਬਰ ਸਨ ਦਾ ਵਿਸ਼ੇਸ ਸਨਮਾਨ ਕੀਤਾ ਗਿਆ| ਸੂਬਾ ਪ੍ਰਧਾਨ ਹਾਕਮ ਸਿੰਘ ਨੇ ਨਵੇਂ ਸ਼ੈਸ਼ਨ ਵਿੱਚ ਨਵੇਂ ਬਣ ਰਹੇ ਰੂਲਾਂ ਦਾ ਨੋਟੀਫੀਕੇਸ਼ਨ ਜਲਦੀ ਕਰਾਉਣ ਲਈ ਜਿਲ੍ਹਾ ਪੱਧਰ ਤੇ ਏ.ਈ.T ਅਤੇ ਗਾਇਡੈਸ ਕਾਊਂਸਲਰ ਦੀਆਂ ਅਸਾਮੀਆਂ ਤੇ ਲੈਕਚਰਾਰ ਲਗਾਉਣ, ਪੇ ਕਮਿਸ਼ਨ ਕੋਲ ਦੱਸ ਸਾਲਾਂ ਬਾਅਦ ਹਰੇਕ ਲੈਕਚਰਾਰ ਨੂੰ ਪ੍ਰਿੰਸੀਪਲ ਦਾ ਗ੍ਰੇਡ ਦੇਣ, ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਅਬਜਰਬਰਾਂ ਦੇ ਮਿਹਤਾਨੇ, ਪੇਪਰ ਮਾਰਕਿੰਗ ਦੀ ਅਦਾਇਗੀ ਅਜੇ ਤੱਕ ਨਾ ਹੋਣ ਦੇ ਮਸਲੇ ਗੰਭੀਰਤਾ ਨਾਲ ਵਿਚਾਰੇ ਗਏ ਅਤੇ ਪੂਰੇ ਕਰਾਉਣ ਦੀ ਉਚ ਅਧਿਕਾਰੀ ਨਾਲ ਰਾਬਤਾ ਬਣਾਉਣ ਦੀ ਰਣਨੀਤੀ ਵਿਚਾਰੀ ਗਈ| ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਲੈਕਚਰਾਰ ਕਾਡਰ ਨੂੰ ਮਾਸਟਰ ਕਾਰਡ ਦੇ ਸਕੂਲ ਵਿੱਚ ਹੁੰਦਿਆਂ ਦੱਸਵੀਂ ਦੀ ਬੋਰਡ ਦੀ ਕਲਾਸ ਜਬਰਦਸਤੀ ਦੇਣਾ ਲ਼ੈਕਚਰਾਰ ਦੇ ਅਹੁਦੇ ਨਾਲ ਮਜਾਕ ਹੈ ਸਕੂਲ ਵਿੱਚ ੁਲੈਕਚਰਾਰ ਆਪਣੇ ਵਿਸ਼ੇ ਤੋਂ ਇਲਾਵਾ ਵੇਰਵੇ ਆਨ ਲਾਈਨ ਕਰਨੇ, ਵਜੀਫਿਆਂ ਦਾ ਕੰਮ, ਕਿਸ਼ੋਰ ਅਵਸ਼ਥਾ ਦੇ ਵਿਦਿਆਰਥੀਆਂ ਦੀਆਂ ਸਮਸਿਆਵਾਂ ਅਤੇ ਗਾਇਡੈਸ ਦਾ ਮਹੱਤਵਪੂਰਨ ਕੰਮ ਹੁੰਦਾ ਹੈ| ਸੁਖਦੇਵ ਲਾਲ ਬੱਬਰ ਨੇ ਏ.ਸੀ.ਆਰ. ਸਬੰਧੀ ਕਿਹਾ ਗਿਆ ਕਿ ਏ.ਸੀ.ਆਰ. ਸਮਰੱਥ ਅਧਿਕਾਰੀ ਕੋਲ ਕਾਉਟਰ ਸਾਇਨ ਹੋਣ ਤੋਂ ਬਾਅਦ ਇੱਕ ਕਾਪੀ ਡੀ.ਡੀ.ਓ ਹੋਵੇ ਤਾਂ ਜੋ ਲੋੜ ਪੈਣ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ| ਜਥੇਬੰਦੀ ਨੇ ਮੰਗ ਕੀਤੀ ਕਿ ਰੈਸਨਾਲੀਜੇਸ਼ਨ ਈ.ਪੰਜਾਬ ਵਿੱਚ ਦਰਜ਼ ਅੰਕੜਿਆਂ ਦੇ ਅਧਾਰ ਤੇ ਹੋਵੇ| ਸਕੂਲਾਂ ਦੀ ਗਿਣਤੀ ਵੱਧ ਹੋਣ ਕਾਰਣ ਪ੍ਰਤੀ ਸਕੂਲ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਪ੍ਰੰਰਤੂ ਸਟੇਟ ਦੇ ਕੁਲ ਵਿਦਿਆਰਥੀਆਂ ਵਿੱਚ ਵਾਧਾ ਹੋਇਆ ਹੈ ਇਸ ਲਈ ਪ੍ਰਤੀ ਸ਼ੈਕਸ਼ਨ 6ਵੀਂ ਤੋਂ ਅੱਠਵੀਂ 30 ਵਿਦਿ.,9ਵੀਂ 10ਵੀਂ ਲਈ 35 ਵਿਦਿ. ਅਤੇ ਗਿਆਰਵੀਂਂ ਬਾਰਵੀਂ ਲਈ 40 ਵਿਦਿਆਰਥੀ ਕੀਤੀ ਜਾਵੇ| ਇਸ ਮੌਕੇ ਜਸਵੀਰ ਸਿੰਘ ਗੋਸਲ ਨੇ ਦੱਸਿਆ ਕਿ ਜਥੇਬੰਦੀ ਵਲੋਂ ਕੋਰ ਕਮੇਟੀ ਵਿੱਚ ਹਾਕਮ ਸਿੰਘ ਅਮਨ ਸਰਮਾ, ਸੁਖਦੇਵ ਲਾਲ ਬੱਬਰ, ਗੁਰਚਰਨ ਸਿੰਘ ਚਾਹਿਲ, ਸੁਰਿੰਦਰ ਭਰੂਰ ਜਗਤਾਰ ਸਿੰਘ ਮੋਗਾ ਆਦਿ ਅਤੇ ਵਿੱਤ ਕਮੇਟੀ ਵਿੱਚ ਸੁਖਦੇਵ ਲਾਲ, ਇਕਬਾਲ ਸਿੰਘ ਜਸਵੀਰ ਸਿੰਘ ਗੋਸਲ ਅਤੇ ਅਮਨ ਸਰਮਾ ਸ਼ਾਮਿਲ ਕੀਤੇ ਹਨ ਤਾ ਜੋ ਤਤਕਾਲੀ ਫੈਸਲੇ ਲਏ ਜਾ ਸਕਣ|
ਇਸ ਮੌਕੇ ਅਮਰੀਕ ਸ਼ਿੰਘ ਨਵਾਸ਼ਹਿਰ, ਅਮਰੀਕ ਸਿੰਘ ਕਪੂਰਥਲਾ, ਸੰਜੀਵ ਸ਼ਰਮਾ ਫਤਿਹਗੜ੍ਹ ਸਾਹਿਬ, ਮੇਜਰ ਸਿੰਘ ਰੋਪੜ, ਚਰਨਦਾਸ ਕਾਨੂੰਨੀ ਸਲਾਹਕਾਰ,ਅਜੀਤਪਾਲ ਸਿੰਘ, ਮੁਖਤਿਆਰ ਸਿੰਘ ਫਰੀਦਕੋਟ, ਅਰੁਣ ਕੁਮਾਰ, ਹਰਜੀਤ ਬਲਾੜ੍ਹੀ, ਅਮਰਜੀਤ ਵਾਲੀਆ, ਸਰਦੂਲ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸ਼ਿੰਘ ਕਰੀਰ, ਲਛਮਣ ਦਾਸ ਅਰੋੜਾ, ਸਾਹਿਬਜੀਤ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *