ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਵਿਚ ਚਲੰਤ ਮਸਲਿਆਂ ਬਾਰੇ ਵਿਚਾਰ ਚਰਚਾ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਪ੍ਰਧਾਨ ਹਾਕਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਚਲੰਤ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਵਜੀਫਿਆਂ ਦੇ ਆਨ ਲਾਇਨ ਅਰਜੀਆਂ ਭੇਜਣ ਸਮੇਂ ਅਪਲੋਡ ਕਰਨ ਉਪਰੰਤ ਵੱਖ ਵੱਖ ਦਸਤਾਂਵੇਜਾਂ ਨੂੰ ਵੀ ਅਪਲੋਡ ਕੀਤਾ ਜਾਣਾ ਹੁੰਦਾ ਹੈ| ਇਸ ਲਈ ਕੰਪਿਊਟਰ ਫੈਕਲਟੀ ਅਤੇ ਅਧਿਆਪਕਾਂ ਨੂੰ ਮਿਲ ਕੇ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ| ਉਹਨਾਂ ਮੰਗ ਕੀਤੀ ਕਿ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ|
ਇਸ ਮੌਕੇ ਜਸਵੀਰ ਸਿੰਘ ਗੋਸਲ, ਮੇਜਰ ਸਿੰਘ, ਸੰਜੀਵ ਸ਼ਰਮਾ, ਅਮਰੀਕ ਸਿੰਘ, ਅਮਰਜੀਤ ਵਾਲੀਆ, ਕਰਮਜੀਤ ਸਿੰਘ, ਅਜੀਤ ਪਾਲ ਸਿੰਘ, ਰਣਬੀਰ ਸਿੰਘ, ਸੁਰਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *