ਸਕੂਲ ਵਾਹਨ ਹਾਦਸਾ ਗ੍ਰਸਤ, 15 ਬੱਚੇ ਜ਼ਖਮੀ

ਰਾਏਪੁਰ, 21 ਜੁਲਾਈ (ਸ.ਬ.) ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਸਥਾਨਕ ਸਕੂਲ ਦੇ ਬੱਚਿਆਂ ਨੂੰ ਲਿਜਾ ਰਿਹਾ ਇੱਕ ਵਾਹਨ 30 ਫੁੱਟ ਉਚੇ ਪੁਲ ਤੋਂ ਹੇਠਾਂ ਡਿੱਗ ਗਿਆ| ਇਸ ਹਾਦਸੇ ਵਿੱਚ 15 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ| ਹਾਦਸੇ ਤੋਂ ਬਾਅਦ ਪੁਲੀਸ ਨੇ ਚਾਲਕ ਨੂੰ ਕਥਿਤ ਲਾਪਰਵਾਹੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ|
ਹਾਦਸਾ ਇੰਨਾ ਭਿਆਨਕ ਕਿ ਘਟਨਾ ਤੋਂ ਬਾਅਦ ਮੌਕੇ ਉੱਤੇ ਸਥਾਨਕ ਲੋਕਾਂ ਦਾ ਭਾਰੀ ਇੱਕਠ ਹੋ ਗਿਆ| ਇਹ ਵੀ ਪਤਾ ਚਲਿਆ ਹੈ ਕਿ ਲੋਕਾਂ ਨੇ ਆਪਣੇ ਵਲੋਂ ਬਚਾਉਂ ਅਭਿਆਨ ਸ਼ੁਰੂ ਕੀਤਾ| ਪਰ ਇਸ ਨਾਲ ਕੋਈ ਜਿਆਦਾ ਅਸਰ ਨਹੀਂ ਪਾਇਆ|

Leave a Reply

Your email address will not be published. Required fields are marked *