ਸਕੂਲ ਵਿੱਚ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ

ਪੰਚਕੂਲਾ,13 ਅਕਤੂਬਰ (ਸ.ਬ.) ਲਾਇੰਜ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਲਾਇੰਜ ਕਲੱਬ ਪੰਚਕੂਲਾ ਇਲੀਟ ਦੇ ਨਾਲ ਮਿਲ ਕੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੁਡਣਪੁਰ ਪੰਚਕੂਲਾ ਵਿਖੇ 19ਵਾਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ 362 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਕੈਂਪ ਦੇ ਇੰਚਾਰਜ ਸ੍ਰ. ਪਰਵਿੰਦਰ ਸਿੰਘ, ਕਲੱਬ ਦੇ ਪ੍ਰਧਾਨ ਡਾ. ਕੇ ਸੀ ਜੈਨ, ਸਕੱਤਰ ਸ੍ਰੀ ਪਵਨੀਸ਼, ਖਜਾਨਚੀ ਸ੍ਰੀ ਕ੍ਰਿਸ਼ਨ ਲਾਲ ਗੋਇਲ, ਅਨਿਲ ਗੋਇਲ, ਪੂਜਾ ਵੀ ਹਾਜਿਰ ਸਨ| ਅਖੀਰ ਵਿੱਚ ਸ੍ਰ. ਪਰਵਿੰਦਰ ਸਿੰਘ ਨੇ ਸਕੂਲ ਦੇ ਪ੍ਰਿੰਸੀਪਲ ਰੁਪੇਸ਼ ਸ਼ਰਮਾ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *