ਸਕੂਲ ਵਿੱਚ ਮੋਬਾਇਲ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਿਖਾਇਆ ਸਬਕ

ਬੀਜਿੰਗ, 28 ਜੂਨ (ਸ.ਬ.) ਹਰ ਸਕੂਲ ਦਾ ਆਪਣੇ ਵਿਦਿਆਰਥੀਆਂ ਨੂੰ ਸਹੀ-ਗਲਤ ਸਿਖਾਉਣ ਦਾ ਆਪਣਾ ਤਰੀਕਾ ਹੁੰਦਾ ਹੈ| ਕਈ ਵਾਰੀ ਇਹ ਤਰੀਕਾ ਇਨ੍ਹਾਂ ਅਜੀਬ ਹੁੰਦਾ ਹੈ ਕਿ ਲੋਕ ਇਸ ਤਰੀਕੇ ਨੂੰ ਭੁੱਲ ਨਹੀਂ ਪਾਉਂਦੇ| ਇਸੇ ਤਰ੍ਹਾਂ ਦਾ ਇਕ ਮਾਮਲਾ ਚੀਨ ਦੇ ਇਕ ਮਿਡਲ ਸਕੂਲ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਵਿਦਿਆਰਥੀਆਂ ਦੁਆਰਾ ਸਕੂਲ ਵਿੱਚ ਮੋਬਾਇਲ ਲਿਆਉਣ ਤੇ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਹੈ|
ਸਕੂਲ ਪ੍ਰਸ਼ਾਸਨ ਨੇ ਗਰਾਊਂਡ ਵਿੱਚ ਸਾਰੇ ਵਿਦਿਆਰਥੀਆਂ ਨੂੰ ਬੁਲਾਇਆ ਅਤੇ ਹਥੌੜੇ ਨਾਲ ਸਾਰੇ ਮੋਬਾਇਲ ਤੋੜ ਦਿੱਤੇ| ਸਕੂਲ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਵਾਲ ਵਿਦਿਆਰਥੀਆਂ ਨੂੰ ਸਕੂਲ ਦੇ ਨਿਯਮ ਤੋੜਨ ਤੋਂ ਰੋਕਿਆ ਜਾ ਸਕਦਾ ਹੈ| ਫੋਨ ਨੂੰ ਤੋੜਨ ਤੋਂ ਪਹਿਲਾਂ ਪਾਣੀ ਵਿੱਚ ਡੁਬੋਇਆ ਗਿਆ ਸੀ|
ਇਹ ਸਭ ਕੁਝ ਵਿਦਿਆਰਥੀ ਚੁੱਪਚਾਪ ਦੇਖਦੇ ਰਹੇ| ਸਕੂਲ ਪ੍ਰਸ਼ਾਸਨ ਮੁਤਾਬਕ ਵਿਦਿਆਰਥੀਆਂ ਦੇ ਮਾਤਾ-ਪਿਤਾ ਤੋਂ ਇਸ ਸਜ਼ਾ ਲਈ ਉਨ੍ਹਾਂ ਨੂੰ ਗ੍ਰੀਨ ਸਿਗਨਲ ਮਿਲ ਚੁੱਕਾ ਹੈ|

Leave a Reply

Your email address will not be published. Required fields are marked *