ਸਕੂਲ ਵਿੱਚ ਲੋਹੜੀ ਮਨਾਈ

ਐਸ ਏ ਐਸ ਨਗਰ, 14 ਜਨਵਰੀ (ਸ.ਬ.) ਪੇਂਡੂ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਪ੍ਰਾਇਮਰੀ ਸਕੂਲ ਮਟੌਰ ਅਤੇ ਹਾਈ ਸਕੂਲ ਮਟੌਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ| ਇਸ ਮੌਕੇ ਬੱਚਿਆਂ ਨੂੰ ਗੱਚਕ, ਮੂੰਗਫਲੀ ਅਤੇ ਰਿਉੜੀਆਂ ਦੇ ਨਾਲ ਪੈਨ ਪੈਂਸਿਲਾਂ ਅਤੇ ਕਾਪੀਆਂ ਵੰਡੀਆਂ ਗਈਆਂ| ਇਸ ਮੌਕੇ ਬੱਚਿਆਂ ਵਲੋਂ ਲੋਹੜੀ ਦਾ ਰਵਾਇਤੀ ਗੀਤ ਗਾਇਆ ਗਿਆ ਅਤੇ ਲੋਕਨਾਚ ਪੇਸ਼ ਕੀਤਾ ਗਿਆ| ਇਸ ਮੌਕੇ ਗਾਇਕ ਅਲੀ ਬ੍ਰਦਰਜ਼, ਰਵਿੰਦਰ ਸਿੰਘ ਸਰਪੰਚ, ਅਮਰਨਾਥ ਅਤੇ ਯੂਥ ਆਗੂ ਗੁਰਜੀਤ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *