ਸਕੂਲ ਵੈਨ ਅਤੇ ਟੈਂਪੂ ਦੀ ਟੱਕਰ, 17 ਬੱਚੇ ਜ਼ਖਮੀ, 1 ਦੀ ਮੌਤ

ਨਵੀਂ ਦਿੱਲੀ, 26 ਅਪ੍ਰੈਲ (ਸ.ਬ.) ਅੱਜ ਸਵੇਰੇ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿੱਚ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ| ਵੈਨ ਵਿੱਚ ਸਵਾਰ 18 ਵਿਦਿਆਰਥੀਆਂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਇਕ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਆਈ ਹੈ| ਬਾਕੀ ਜ਼ਖਮੀਆਂ ਨੂੰ ਇਲਾਜ ਲਈ ਆਲੇ-ਦੁਆਲੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ|
ਹਾਦਸਾ ਕੇਸ਼ਵਪੁਰਮ ਇਲਾਕੇ ਦੇ ਕਨ੍ਹਈਆ ਨਗਰ ਮੈਟਰੋ ਸਟੇਸ਼ਨ ਨਜ਼ਦੀਕ ਹੋਇਆ ਹੈ| ਸਕੂਲ ਵੈਨ ਅਤੇ ਟੈਂਪੂ ਵਿਚਕਾਰ ਟੱਕਰ ਹੋਣ ਦੀ ਵਜ੍ਹਾ ਬੱਚੇ ਜ਼ਖਮੀ ਹੋ ਗਏ| ਇਸ ਹਾਦਸੇ ਦੇ ਕਾਰਨ ਸੜਕ ਤੇ ਲੰਬਾ ਜਾਮ ਲੱਗ ਗਿਆ|
ਜਾਣਕਾਰੀ ਮੁਤਾਬਕ, ਵੈਨ ਵਿੱਚ ਕੇਂਦਰੀ ਸਕੂਲ ਦੇ ਬੱਚੇ ਸਵਾਰ ਸਨ| ਅਜਿਹਾ ਦੱਸਿਆ ਜਾ ਰਿਹਾ ਹੈ ਕਿ ਟੈਂਪੂ ਅਤੇ ਵੈਨ ਵਿਚਕਾਰ ਤੇਜ ਟੱਕਰ ਹੋਈ ਸੀ|

Leave a Reply

Your email address will not be published. Required fields are marked *