ਸਕੂਲ ਸਿੱਖਿਆ ਵਿਭਾਗ ਵਲੋਂ ਹਫ਼ਤਾਵਾਰੀ ਕਵਿਜ਼ 18 ਅਕਤੁਬਰ ਤੋਂ


ਚੰਡੀਗੜ੍ਹ,15 ਅਕਤੂਬਰ (ਸ.ਬ.) ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਪੰਜਾਬ ਅਚੀਵਮੈਂਟ ਸਰਵੇ (ਪੀ.ਏ.ਐਸ.) ਦੇ ਪਹਿਲੇ ਪੜਾਅ ਦੌਰਾਨ ਸਾਹਮਣੇ ਆਏ ਨਤੀਜਿਆਂ ਦੇ ਆਧਾਰ ਤੇ ਹੁਣ ਵਿਭਾਗ ਨੇ ਹਫ਼ਤਾਵਾਰੀ ਕਵਿਜ਼ ਸ਼ੁਰੂ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਹੈ ਤਾਂ ਜੋ ਸਾਹਮਣੇ ਆਈਆਂ ਕਮੀਆ ਨੂੰ ਦੂਰ ਕੀਤਾ ਜਾ ਸਕੇ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਰਵੇ ਰਾਹੀਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੇ 21 ਸਤੰਬਰ ਤੋਂ 3 ਅਕਤੂਬਰ ਤੱਕ ਕੀਤੇ ਗਏ ਸਰਵੇ ਦੌਰਾਨ ਕਈ ਕਮੀਆਂ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਘਾਟਾਂ ਨੂੰ ਦੂਰ ਕਰਨ ਲਈ 18 ਅਕਤੂਬਰ ਤੋਂ ਲੈ ਕੇ 8 ਨਵੰਬਰ ਤੱਕ ਹਰ ਐਤਵਾਰ ਕਵਿਜ਼ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ|
ਉਹਨਾਂ ਕਿਹਾ ਕਿ ਇਹ ਕਵਿਜ਼ ਹਫ਼ਤਾਵਾਰੀ ਟੈਸਟ ਦੇ ਰੂਪ ਵਿੱਚ           ਹੋਵੇਗਾ| ਇਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਸਮਾਜਿਕ, ਗਣਿਤ ਅਤੇ ਸਾਇੰਸ ਦੇ ਵਿਸ਼ਿਆਂ ਦੇ ਆਧਾਰ ਤੇ ਕੁੱਲ 30 ਸਵਾਲ ਪੁਛੇ ਜਾਇਆ ਕਰਨਗੇ| ਸਤੰਬਰ ਵਿੱਚ ਕਰਵਾਏ ਗਏ ਸਰਵੇਖਣ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਾਹਮਣੇ ਆਏ ਸਭ ਤੋਂ ਕਮਜ਼ੋਰ ਪੱਖਾਂ ਤੇ ਆਧਾਰਤ ਕਵਿਜ਼ ਦੌਰਾਨ ਪ੍ਰਸ਼ਨ ਹੋਣਗੇ|

Leave a Reply

Your email address will not be published. Required fields are marked *