ਸਕੂਲ਼ ਲੈਕਚਰਾਰ ਯੂਨੀਅਨ ਵਲੋਂ ਪਿਛਲੀਆਂ ਅਦਾਇਗੀਆਂ ਕਰਨ ਦੀ ਮੰਗ

ਐਸ ਏ ਐਸ ਨ ਗਰ, 17 ਜਨਵਰੀ (ਸ.ਬ.) ਗੌਰਮਿੰਟ ਸਕੂਲ਼ ਲੈਕਚਰਾਰ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਦੀ ਹੰਗਾਮੀ ਮੀਟਿੰਗ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮਾਰਚ 2017 ਅਤੇ ਮਾਰਚ 2018 ਤੋਂ ਬਾਅਦ ਦੀਆਂ ਪ੍ਰੀਖਿਆਵਾਂ ਵਿੱਚ ਡਿਊੁਟੀ ਦੇਣ ਵਾਲੇ ਅਬਜਰਵਰ, ਮਾਰਕਿੰਗ ਕਰਨ ਵਾਲੇ ਅਧਿਆਪਕਾਂ ਦਾ ਮਿਹਨਤਾਨਾ ਬੋਰਡ ਦੇ ਚੈਅਰਮੈਨ ਦੇ ਭਰੋਸਾ ਦੇਣ ਦੇ ਬਾਵਜੂਦ ਅਜੇ ਤਕ ਅਦਾਇਗੀ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਰੋਸ ਪੈਦਾ ਹੋ ਗਿਆ ਹੈ| ਉਹਨਾਂ ਮੰਗ ਕੀਤੀ ਕਿ ਮਾਰਚ 2019 ਦੇ ਸਲਾਨਾ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੀਆਂ ਸਾਰੀਆਂ ਅਦਾਇਗੀਆਂ ਕੀਤੀਆਂ ਜਾਣ|
ਇਸ ਮੌਕੇ ਸੁਖਦੇਵ ਲਾਲ ਬੱਬਰ, ਸੰਜੀਵ ਵਰਮਾ, ਰਵਿੰਦਰਪਾਲ ਸਿੰਘ, ਅਮਨ ਸ਼ਰਮਾ, ਕੋਮਲ ਕੌਂਸ਼ਲ, ਗੁਰਚਰਨ ਸਿੰਘ, ਜਸਵੀਰ ਸਿੰਘ ਗੋਸਲ, ਚਰਨਦਾਸ, ਬਲਰਾਜ ਬਾਜਵਾ, ਇਕਬਾਲ ਰੰਧਾਵਾ ਅਤੇ ਸਰਦੂਲ ਬਰਾੜ ਹਾਜ਼ਰ ਸਨ|

Leave a Reply

Your email address will not be published. Required fields are marked *