ਸਕੇਟਿੰਗ ਮੁਕਾਬਲਾ ਕਰਵਾਇਆ

ਚੰਡੀਗੜ੍ਹ, 6 ਅਗਸਤ (ਸ.ਬ.) ਚੰਡੀਗੜ੍ਹ ਦੇ ਸਕੇਟਿੰਗ ਰਿੰਗ ਸੈਕਟਰ-10 ਵਿਖੇ ਤੀਜਾ ਬਲ ਵਿਦਿਆ ਸਕੇਟਿੰਗ ਮੁਕਾਬਲਾ ਕਰਵਾਇਆ ਗਿਆ| ਜਿਸ ਵਿੱਚ 500 ਸਕੇਟ੍ਰਸ ਨੇ ਭਾਗ ਲਿਆ ਸੀ|
ਇਸ ਸਮਾਰੋਹ ਵਿੱਚ ਡੀ.ਏ.ਵੀ ਕਾਲਜ ਅਤੇ ਫਿਜੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਪ੍ਰਿੰਸੀਪਲ ਡਾ. ਰਜਿੰਦਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਮੁਕਾਬਲੇ ਦਾ ਆਯੋਜਨ ਟੀਮ ਵਿੱਚ ਚੇਜਰਸ ਸਕੇਟਿੰਗ ਅਕੈਡਮੀ ਵੱਲੋਂ ਕੀਤਾ ਗਿਆ ਸੀ| ਇਹ ਅਕੈਡਮੀ ਅਮੋਲ ਸੂਦ ਅਤੇ ਅਮਨ ਸੂਦ ਵੱਲੋਂ ਚਲਾਈ ਜਾ ਰਹੀ ਹੈ ਜੋ ਕਿ ਖੁਦ ਵੀ ਇੰਟਰਨੈਸ਼ਨਲ ਖਿਡਾਰੀ ਰਹਿ ਚੁੱਕੇ ਸਨ|
ਇਸ ਮੁਕਾਬਲੇ ਵਿੱਚ ਨੌਦਿਤ ਗੁਪਤਾ ਨੇ ਗੋਲਡ ਮੈਡਲ ਹਾਸਿਲ ਕੀਤਾ| ਕੁੜੀਆਂ ਵਿੱਚ ਨਿਸ਼ਿਤਾ ਨੇ ਆਪਣਾ ਦਬਦਬਾ ਕਾਇਮ ਰੱਖਿਆ|
ਹਾਕੀ ਵਿੱਚ ਕੇ.ਬੀ. ਡੀ. ਏ ਵੀ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ| ਰਿਆਨ ਕਲੱਬ ਵੱਲੋਂ ਉਨ੍ਹਾਂ ਦੀ ਟੀਮ ਨਾਲ ਪੂਰਾ ਮੁਕਾਬਲਾ ਕੀਤਾ ਗਿਆ ਤੇ ਉਨ੍ਹਾਂ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ|
ਇੰਨ ਲਾਈਨ ਹਾਕੀ ਵਿੱਚ ਰੋਲਰ ਜੈਟ ਅਤੇ ਲਰਨਿੰਗ ਪੱਥ ਕਲੱਬ ਨੇ ਭਾਗ ਗਿਆ ਅਤੇ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ|

Leave a Reply

Your email address will not be published. Required fields are marked *