ਸਕੇਤੜੀ ਦੇ ਸ਼ਿਵ ਮੰਦਰ ਵਿੱਚ ਮੂਰਤੀਆਂ ਦੇ ਗਹਿਣੇ ਚੋਰੀ

ਪੰਚਕੂਲਾ, 19 ਫਰਵਰੀ (ਸ.ਬ.) ਪ੍ਰਾਚੀਨ ਸ਼ਿਵ ਮੰਦਰ ਮਹਾਦੇਵ ਪੁਰਾ ਸਕੇਤੜੀ ਵਿੱਚ ਭਗਵਾਨ ਦੀਆਂ ਮੂਰਤੀਆਂ ਦੇ ਗਹਿਣਿਆਂ ਦੀ ਚੋਰੀ ਹੋ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਹੜਕੰਪ ਮੱਚ ਗਿਆ ਹੈ| ਪੁਲੀਸ ਵੀ ਇਹ ਮਾਮਲਾ ਦੇਖਕੇ ਹੈਰਾਨ ਹੈ|
ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਸਵੇਰੇ ਪੁਜਾਰੀ ਮੰਦਰ ਖੋਲਣ ਲਈ ਉਥੇ ਪਹੁੰਚਿਆ ਤਾਂ ਮੰਦਰ ਦੇ ਤਾਲੇ ਟੁੱਟੇ ਹੋਏ ਸਨ| ਇਸ ਦੀ ਸੂਚਨਾ ਮੰਦਰ ਕਮੇਟੀ ਨੂੰ ਦਿੱਤੀ ਗਈ| ਮੰਦਰ ਪ੍ਰਧਾਨ ਕੇਸ਼ੋਰਾਮ ਗੁਪਤਾ ਅਤੇ ਹੋਰ ਅਹੁਦੇਦਾਰ ਤੁਰੰਤ ਮੰਦਰ ਪਹੁੰਚੇ| ਪ੍ਰਬੰਧਕਾਂ ਨੇ ਜਾਂਚ ਕਰਨ ਤੇ ਵੇਖਿਆ ਕਿ ਮੰਦਰ ਵਿੱਚ ਸਥਿਤ ਮੂਰਤੀਆਂ ਦੇ ਗਹਿਣੇ ਗਾਇਬ ਸਨ| ਇਹ ਗਹਿਣੇ ਕਰੀਬ 15 ਤੋਂ 20 ਲੱਖ ਰੁਪਏ ਤੱਕ ਦੇ ਦਸੇ ਜਾ ਰਹੇ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਸੀ ਸੀ ਟੀ ਵੀ ਕੈਮਰੇ ਦੀ ਰਿਕਾਰਡਿੰਗ ਵਿੱਚ 22 ਸਾਲ ਤੋਂ 35 ਸਾਲ ਦੀ ਉਮਰ ਦੇ 5-6 ਨੌਜਵਾਨ ਨਜਰ ਆ ਰਹੇ ਹਨ| ਇਹ ਨੌਜਵਾਨ ਰਾਤ ਕਰੀਬ 1.55 ਵਜੇ ਮੰਦਰ ਵਿੱਚ ਆਏ| ਉਹਨਾਂ ਸਭ ਤੋਂ ਪਹਿਲਾਂ ਸ਼ਿਵ ਮੰਦਰ, ਫਿਰ ਰਾਮ ਮੰਦਰ, ਉਸਦੇ ਬਾਅਦ ਨਵਦੁਰਗਾ ਮੰਦਰ ਦੇ ਤਾਲੇ ਤੋੜੇ ਅਤੇ ਗਹਿਣੇ ਚੋਰੀ ਕੀਤੇ| ਚੋਰ ਸ਼ਿਵ ਮੰਦਰ, ਰਾਮ ਮੰਦਰ, ਹਨੂੰਮਾਨ, ਨਵਦੁਰਗਾ ਮੰਦਰ, ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਉਪਰ ਪਾਏ ਗਏ ਸਾਰੇ ਗਹਿਣੇ ਚੋਰੀ ਕਰਕੇ ਲੈ ਗਏ| ਪੁਲੀਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *