ਸਖਤ ਸੁਰਖਿਆ ਪ੍ਰਬੰਧਾਂ ਹੇਠ ਵਾਰਡ ਨੰਬਰ 10 ਦੇ ਦੋ ਬੂਥਾਂ ਤੇ ਮੁੜ ਪਈਆਂ ਵੋਟਾਂ ਬਾਅਦ ਦੁਪਹਿਰ ਫਿਰ ਪਿਆ ਰੌਲਾ, ਸੱਤਾਧਾਰੀਆਂ ਤੇ ਵੋਟਰਾਂ ਉੱਪਰ ਦਬਾਓ ਪਾਉਣ ਦਾ ਇਲਜਾਮ

ਐਸ ਏ ਐਸ ਨਗਰ, 17 ਫਰਵਰੀ (ਸ਼ਬy) ਨਗਰ ਨਿਗਮ ਐਸ ਏ ਐਸ ਨਗਰ ਦੇ ਵਾਰਡ ਨੰਬਰ 10 ਦੇ ਦੋ ਬੂਥਾਂ (ਬੂਥ ਨੰਬਰ 32 ਅਤੇ 33) ਵਿੱਚ ਅੱਜ ਦੁਬਾਰਾ ਪੋਲਿੰਗ ਕਰਵਾਈ ਗਈ ਜਿਸ ਦੌਰਾਨ ਵੋਟਾਂ ਪਾਉਣ ਦਾ ਕੰਮ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਆਰੰਭ ਕੀਤਾ ਗਿਆ ਅਤੇ ਬਾਅਦ ਦੁਪਹਿਰ ਤਿੰਨ ਵਜੇ ਤੱਕ ਇਹ ਕੰਮ ਅਮਨ ਅਮਾਨ ਨਾਲ ਜਾਰੀ ਰਿਹਾ ਪਰੰਤੂ ਬਾਅਦ ਵਿੱਚ ਉੱਥੇ ਰੌਲਾ ਪੈ ਗਿਆ ਜਦੋਂ ਆਜਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵਲੋਂ ਇਲਜਾਮ ਲਗਾਇਆ ਗਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ। ਇਸ ਮੌਕੇ ਪੁਲੀਸ ਵਲੋਂ ਇੱਕ੍ਰਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਜਿਸਨੂੰ ਪੁਲੀਸ ਥਾਣੇ ਲੈ ਗਈ। ਇਹਨਾਂ ਦੋਵਾਂ ਬੂਥਾਂ ਵਿੱਚ 1648 ਕਰੀਬ ਵੋਟਾਂ ਹਨ ਜਿਹਨਾਂ ਵਿੱਚੋਂ ਕੁਲ 999 ਵੋਟਾਂ ਪੋਲ ਹੋਈਆਂ ਹਨ। ਵਾਰਡ ਨੰਬਰ 32 ਵਿੱਚ 527 ਅਤੇ ਵਾਰਡ ਨੰਬਰ 33 ਵਿੱਚ 472 ਵੋਟਾਂ ਪਈਆਂ ਹਨ।

ਵਾਰਡ ਨੰਬਰ 10 ਦੇ ਇਹਨਾਂ ਦੋਵਾਂ ਬੂਥਾਂ ਤੇ ਵੋਟਾਂ ਪਾਊਣ ਦਾ ਕੰਮ ਅੱਜ ਸੇਵੇਰੇ ਅੱਠ ਵਜੇ ਆਰੰਭ ਹੋ ਗਿਆ ਜਿਹੜਾ ੪ਾਮ ਚਾਰ ਵਜੇ ਤਕ ਜਾਰੀ ਰਿਹਾ। ਇਸ ਦੌਰਾਨ ਇੱਕਾ ਦੁੱਕਾ ਕਰਕੇ ਵੋਟਰ ਪੋਲਿੰਗ ਸਟੇ੪ਨ ਤਕ ਆਉਂਦੇ ਰਹੇ ਅਤੇ ਵੋਟ ਪਾਉਣ ਉਪਰੰਤ ਵਾਪਸ ਪਰਤਦੇ ਰਹੇ। ਇਸ ਸੰਬੰਧੀ ਅੱਜ ਪz੪ਾ੪ਨ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਰਾਂ ਤੋਂ ਇਲਾਵਾ ਹੋਰ ਕਿਸੇ ਵੀ ਵਿਅਕਤੀ ਨੂੰ ਪੋਲੰਗ ਬੂਥਾਂ ਵਾਲੀ ਇਮਾਰਤ (ਸੇਂਟ ਸੋਲਜਰ ਸਕੂਲ) ਦੇ ਮੁੱਖ ਦਰਵਾਜੇ ਤੋਂ 200 ਮੀਟਰ ਦੇ ਦਾਇਰੇ ਵਿੱਚ ਆਉਣ ਦੀ ਇਜਾਜਤ ਨਹੀਂ ਦਿੱਤੀ ਗਈ। ਇਸ ਦੌਰਾਨ ਪz੪ਾ੪ਨ ਵਲੋਂ ਵੀਡੀਓਗ੍ਰਾਫੀ ਵੀ ਕਰਵਾਈ ਗਈ ਅਤੇ ਦਾਅਵਾ ਕੀਤਾ ਕਿ ਸਭ ਕੁੱਝ ਪੂਰੀ ਤਰ੍ਹਾਂ ਠੀਕ ਠਾਕ ਹੈ। ਪੋਲਿੰਗ ਬੂਥਾਂ ਵਾਲੀ ਇਮਾਰਤ ਦੇ ਗੇਟ ਤੇ ਖੜ੍ਹੇ ਪੁਲੀਸ ਕਰਮਚਾਰੀਆਂ ਵਲੋਂ ਵਾਰ ਵਾਰ ਇਹ ਮੁਨਿਆਦੀ ਵੀ ਕੀਤੀ ਗਈ ਕਿ ਵੋਟਰਾਂ ਨੂੰ ਛੱਡ ਕੇ ਹੋਰ ਕੋਈ ਵੀ ਵਿਅਕਤੀ 200 ਮੀਟਰ ਦੇ ਦਾਇਰੇ ਵਿੱਚ ਨਾ ਆਵੇ। ਇਸ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸzy ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਆਜਾਦ ਗਰੁੱਪ ਦੇ ਉਮੀਦਵਾਰ ਸzy ਪਰਮਜੀਤ ਸਿੰਘ ਕਾਹਲੋਂ ਪੋਲਿੰਗ ਸਟੇ੪ਨ ਦੀ ਇਮਾਰਤ ਦੇ ਗੇਟ ਨੇੜੇ ਹੀ ਮੌਜੂਦ ਰਹੇ।

ਬਾਅਦ ਦੁਪਹਿਰ ਉੱਥੇ ਰੌਲਾ ਪੈ ਗਿਆ ਕਿ ਕੁੱਝ ਬਾਹਰੀ ਵਿਅਕਤੀ ਪੋੰਲਿਗ ਸਟੇ੪ਨ ਦੀ ਇਮਾਰਤ ਦੇ ਗੇਟ ਤਕ ਆ ਗਏ ਹਨ। ਇਸ ਮੌਕੇ ਸzy ਕਾਹਲੋਂ ਦੇ ਚੋਣ ਏਜੰਟ ਡਾy ਦਲੇਰ ਸਿੰਘ ਮੁਲਤਾਨੀ ਨੇ ਦੋ੪ ਲਗਾਇਆ ਕਿ ਪੁਲੀਸ ਵਲੋਂ ਗੁਲਾਬੀ ਪੱਗ ਅਤੇ ਚਿੱਟੇ ਕੁਰਤੇ ਪਜਾਮੇ ਵਿੱਚ ਪਹੁੰਚਣ ਵਾਲਿਆਂ ਨੂੰ ਰੋਕਿਆ ਨਹੀਂ ਜਾ ਰਿਹਾ ਅਤੇ ਉਹ ਬਿਨਾ ਰੋਕ ਟੋਕ ਦੇ ਅੰਦਰ ਆ ਜਾ ਰਹੇ ਸੀ। ਉਹਨਾਂ ਕਿਹਾ ਕਿ ਜੇਕਰ ਪੁਲੀਸ ਨੇ ਇਸੇ ਤਰ੍ਹਾਂ ਧਾਂਧਲੀ ਹੀ ਕਰਨੀ ਹੈ ਤਾਂ ਫਿਰ ਰੋਕਾਂ ਲਾਉਣ ਦਾ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ।

ਇਸ ਮੌਕੇ ਉੱਥੇ ਪਹੁੰਚੇ ਕੈਬਿਨਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵੋਟਾਂ ਪਾਊਣ ਦਾ ਕੰਮ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਚਲ ਰਿਹਾ ਹੈ। ਆਜਾਦ ਗਰੁੱਪ ਵਲੋਂ ਅੱਜ ਫਿਰ ਧੱਕੇ੪ਾਹੀ ਦੇ ਇਲਜਾਮ ਲਗਾਏ ਜਾਣ ਬਾਰੇ ਉਹਨਾਂ ਕਿਹਾ ਕਿ ਇਹ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਆਜਾਦ ਗਰੁੱਪ ਵਾਲੇ ਆਪਣੀ ਹਾਰ ਨੂੰ ਸਾਮ੍ਹਣੇ ਵੇਖ ਕੇ ਬੁਖਲਾ ਗਏ ਹਨ ਅਤੇ ਬੇਬੁਨਿਆਦ ਇਲਜਾਮਬਾਜੀ ਕਰ ਰਹੇ ਹਨ।

ਇਸ ਦੌਰਾਨ 200 ਮੀਟਰ ਦਾਇਰੇ ਤੋਂ ਬਾਹਰ ਲਗਾਏ ਗਏ ਕਾਂਗਰਸ ਪਾਰਟੀ ਦੇ ਟੈਂਟ ਵਿੱਚ ਜਿੱਥੇ ਕੈਬਿਨਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਨੇ ਹਾਜਰੀ ਲਗਵਾਈ ਉੱਥੇ ੪ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਚੋਣ ਲੜਣ ਵਾਲੇ ਕਾਂਗਰਸੀ ਉਮੀਦਵਾਰ ਵੀ ਸਾਰਾ ਦਿਨ ਉੱਥੇ ਹੀ ਡਟੇ ਰਹੇ। ਆਜਾਦ ਗਰੁੱਪ ਵਲੋਂ ਲਗਾਏ ਗਏ ਟੈਂਟ ਵਿੱਚ ਸਾਬਕਾ ਮੇਅਰ ਸzy ਕੁਲਵੰਤ ਸਿੰਘ, ਡਿਪਟੀ ਮੇਅਰ ਸzy ਮਨਜੀਤ ਸਿੰਘ ਸੇਠੀ, ਸਾਬਕਾ ਕੌਂਸਲਰ ਸzy ਫੂਲਰਾਜ ਸਿੰਘ, ਸੁਖਦੇਵ ਸਿੰਘ ਪਟਵਾਰੀ ਅਤੇ ਹੋਰ ਆਗੂ ਪੂਰੀ ਤਰ੍ਹਾਂ ਮੁਸਤੈਦ ਨਜਰ ਆਏ।

ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਪੰਜਾਬ ਰਾਜ ਚੋਣ ਕਮਿ੪ਨ ਵਲੋਂ ਇੱਕ ਵੱਡਾ ਫੈਸਲਾ ਲੈੈਂਦਿਆਂ ਵਾਰਡ ਨੰਬਰ 10 ਦੇ ਬੂਥ ਨੰਬਰ 32 ਅਤੇ 33 ਦੀ ਚੋਣ ਨੂੰ ਰੱਦ ਕਰਕੇ ਇਹਨਾਂ ਬੂਥਾਂ ਵਿੱਚ ਮੁੜ ਵੋਟਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਹਨਾਂ ਦੋਵਾਂ ਬੂਥਾਂ ਵਿੱਚ 14 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਬੂਥਾਂ ਤੇ ਜਬਰੀ ਕਬਜਾ ਕਰਨ ਅਤੇ ਜਾਅਲੀ ਵੋਟਾਂ ਭੁਗਤਾਏ ਜਾਣ ਸੰਬੰਧੀ ਇਲਜਾਮਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਹੁਕਮ ਜਾਰੀ ਕੀਤੇ ਸਨ। ਇਸਦੇ ਨਾਲ ਹੀ ਸੂਬੇ ਦੇ ਮੁੱਖ ਚੋਣ ਕਮਿ੪ਨਰ ਵਲੋਂ ਨਗਰ ਨਿਗਮ ਐਸ ਏ ਅਸ ਨਗਰ ਦੀ ਚੋਣ ਲਈ ਬੀਤੀ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਇੱਕ ਦਿਨ ਅੱਗੇ ਪਾ ਦਿੱਤਾ ਗਿਆ ਸੀ ਅਤੇ ਹੁਣ ਇਹ ਗਿਣਤੀ ਭਲਕੇ (18 ਫਰਵਰੀ ਨੂੰ) ਕੀਤੀ ਜਾਣੀ ਹੈ।

Leave a Reply

Your email address will not be published. Required fields are marked *