ਸਖਤ ਸੁਰੱਖਿਆ ਪ੍ਰਬੰਧਾਂ ਹੇਠ ਤਨਾਓਪੂਰਨ ਮਾਹੌਲ ਵਿੱਚ ਹੋਏ ਘੱਲੂਘਾਰਾ ਦਿਵਸ ਸਮਾਗਮ

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਤਨਾਓਪੂਰਨ ਮਾਹੌਲ ਵਿੱਚ ਹੋਏ ਘੱਲੂਘਾਰਾ ਦਿਵਸ ਸਮਾਗਮ
ਜਥੇਦਾਰ ਗੁਰਬਚਨ ਸਿੰਘ ਵੱਲੋਂ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦਾਇਰੇ ਵਿੱਚ ਆਉਣ ਦਾ ਸੱਦਾ
ਅੰਮ੍ਰਿਤਸਰ, 6 ਜੂਨ (ਸ.ਬ.) ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅੱਜ ਘੱਲੂਘਾਰਾ ਦਿਵਸ ਸਖਤ ਸੁਰੱਖਿਅ ਾ ਪ੍ਰਬੰਧਾਂ ਹੇਠ ਮਨਾਇਆ ਗਿਆ| ਇਸ ਮੌਕੇ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਨਾਲ ਹੀ 1984 ਵਿੱਚ ਇਸ ਸਥਾਨ ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ| ਇਸ ਮੌਕੇ  ਛੋਟੀ-ਛੋਟੀ ਬਹਿਸ ਵਿੱਚ ਇਹ ਸਮਾਗਮ ਖਤਮ ਹੋ ਗਿਆ| ਇਸ ਮੌਕੇ ਅਕਾਲ ਤਖਤ ਸਾਹਿਬ ਦੇ ਕੰਪਲੈਕਸ ਵਿੱਚ ਆਏ ਲੋਕਾਂ ਵਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਸੰਦੇਸ਼ ਪੜਨ ਦੇ ਨਾਲ ਹੀ ਇਸ ਸੰਦੇਸ਼ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਖਾਲਿਸਤਾਨ ਸਮਰਥਕ ਨਾਅਰੇ ਲਗਾਉਂਦੇ ਹੋਏ ਸ਼ਾਮਯਾਨੇ ਤੇ ਚੜ  ਗਏ| ਇਸ ਦੌਰਾਨ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਲਈ ਕਈ ਵੱਖਵਾਦੀ ਨੇਤਾਂ ਵੀ ਇਸ ਵਿੱਚ ਸ਼ਾਮਲ ਹੋਏ| ਇਸ ਦੌਰਾਨ ਸਰਬੱਤ ਖਾਲਸਾ ਦੇ ਜਥੇਦਾਰ ਨੇ ਆਪਣਾ ਵੱਖਰਾ ਸੰਦੇਸ਼ ਕੌਮ ਦੇ ਨਾਂ ਦਿੱਤਾ| ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੋ ਮਾਰੇ ਗਏ ਲੋਕਾਂ ਦੀ ਸੋਚ ਸੀ ਉਸ ਨੂੰ ਉਜਾਗਰ ਕਰਨ ਲਈ ਅੱਜ ਸੰਦੇਸ਼ ਦੇ ਮਾਧਿਅਮ ਨਾਲ ਯਤਨ ਕੀਤਾ ਗਿਆ ਹੈ, ਨਾਲ ਹੀ ਖਾਲਸਾ ਪੰਥ ਅੱਜ ਇਕੱਠਾ ਹੋਇਆ ਹੈ| ਉਹ ਇਕ ਦਰਦ ਕਾਰਨ ਇੱਕਠਾ ਹੋਇਆ ਹੈ|
ਉਹਨਾਂ ਕਿਹਾ ਕਿ ਅੱਜ ਇਹ  ਸੰਦੇਸ਼ ਕੌਮ ਨੂੰ ਇਕਜੁੱਟ ਕਰਨ ਲਈ ਹੈ, ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਾਰੀ ਸਿੱਖ ਸੰਗਤ ਅਕਾਲ ਤਖਤ ਦੇ ਦਾਇਰੇ ਵਿੱਚ ਆਏ, ਜਿਸ ਨਾਲ ਕੌਮ ਨੂੰ ਪ੍ਰ੍ਰਫੁੱਲਿਤ ਕੀਤਾ ਜਾ ਸਕੇ| ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਯਾਦ ਕੀਤਾ ਗਿਆ ਹੈ ਜੋ ਅੱਜ ਦੇ ਦਿਨ ਸ਼ਹੀਦ ਹੋਏ ਸਨ ਅਤੇ ਅੱਜ ਉਨ੍ਹਾਂ ਨੂੰ ਯਾਦ ਕਰਨਾ ਜ਼ਰੂਰੀ ਹੈ| ਜੋ ਵੱਖ ਤੋਂ ਸੰਦੇਸ਼  ਦੇਣ ਦੀ ਗੱਲ ਕਰ ਰਹੇ ਹਨ ਉਹ ਗਲਤ ਹੈ|
ਇਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਇਸ ਦਿਵਸ ਦੀ ਸਮਾਪਤੀ ਹੋਈ ਪਰ ਇਸ ਦੌਰਾਨ ਭਾਰੀ ਮਾਤਰਾ ਵਿੱਚ ਪੁਲੀਸ ਤਾਇਨਾਤ ਦੇਖਣ ਨੂੰ ਮਿਲੀ, ਜਿਸ ਨਾਲ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ|
ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਬੰਦ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ : ਘੱਲੂਘਾਰਾ ਦਿਵਸ ਮੌਕੇ ਦਲ ਖ਼ਾਲਸਾ ਜਥੇਬੰਦੀ ਵੱਲੋਂ ਦਿੱਤੇ ਗਏ ਅੱਜ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ| ਸ਼ਹਿਰ ਦੇ ਬਾਜਾਰ ਤੇ ਕਾਰੋਬਾਰੀ ਅਦਾਰੇ ਲਗਭਗ ਬੰਦ ਰਹੇ| ਦਲ ਖ਼ਾਲਸਾ ਦੇ ਮੁੱਖ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਬੰਦ ਦੌਰਾਨ ਮੈਡੀਕਲ ਸਟੋਰ ਅਤੇ ਆਵਾਜਾਈ ਤੇ ਕੋਈ ਰੋਕ ਨਹੀਂ ਹੈ| ਉਨ੍ਹਾਂ ਬੰਦ ਨੂੰ ਸਫਲ ਬਣਾਉਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *