ਸਚਿਨ ਹਮੇਸ਼ਾ ਨੰਬਰ 1 ਰਹਿਣਗੇ : ਹਰਭਜਨ ਸਿੰਘ

ਪੁਣੇ, 22 ਫਰਵਰੀ (ਸ.ਬ.) ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਅੱਜ ਗੰਭੀਰ ਕ੍ਰਿਕਟਰ ਕਰਾਰ ਦਿੰਦੇ ਹੋਏ ਕਿਹਾ ਕਿ ਜ਼ਿੰਮੇਵਾਰੀਆਂ ਨਾਲ ਉਨ੍ਹਾਂ ਦੀ ਖੇਡ ਵਿੱਚ ਨਿਖਾਰ ਆਇਆ ਹੈ| ਹਰਭਜਨ ਨੇ ‘ਸਪੋਰਟੇਲ’ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਵਿਰਾਟ ਬੇਹੱਦ ਗੰਭੀਰ ਕ੍ਰਿਕਟਰ ਹੈ| ਉਨ੍ਹਾਂ ਨੂੰ            ਜ਼ਿੰਮੇਵਾਰੀਆਂ ਲੈਣਾ ਪਸੰਦ ਹੈ ਅਤੇ ਉਹ ਟੀਮ ਦੇ ਹੋਰ ਖਿਡਾਰੀਆਂ ਤੋਂ ਵੀ ਇਹੋ ਉਮੀਦ ਕਰਦਾ ਹੈ| ਇਸ ਨਾਲ ਅਸਲ ਵਿੱਚ ਟੀਮ ਨੂੰ ਫਾਇਦਾ ਮਿਲਦਾ ਹੈ ਅਤੇ ਟੀਮ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰਦੀ ਹੈ|
ਸਚਿਨ ਤੇਂਦੁਲਕਰ ਅਤੇ ਕੋਹਲੀ ਵਿਚਾਲੇ ਤੁਲਨਾ ਬਾਰੇ ਹਰਭਜਨ ਨੇ ਕਿਹਾ ਕਿ ਉਹ ਦੋਵੇਂ ਵੱਖ-ਵੱਖ ਯੁਗਾਂ ਵਿੱਚ ਖੇਡੇ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ| ਇਸ ਲਈ ਤੁਲਨਾ ਉਚਿਤ ਨਹੀਂ ਹੋਵੇਗੀ| ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਚਿਨ ਹਮੇਸ਼ਾ ਨੰਬਰ 1 ਰਹਿਣਗੇ| ਭੱਜੀ ਨੇ ਕਿਹਾ ਕਿ ਕੋਹਲੀ ਚੈਂਪੀਅਨ ਖਿਡਾਰੀ ਹਨ ਪਰ ਮਾਸਟਰ ਬਲਾਸਟਰ ਹਮੇਸ਼ਾ ਸਭ ਤੋਂ ਅੱਗੇ ਰਹਿਣਗੇ|
ਉਨ੍ਹਾਂ ਕਿਹਾ ਕਿ ਮੈਂ ਸਚਿਨ              ਤੇਂਦੁਲਕਰ ਨੂੰ ਕੋਹਲੀ ਤੋਂ ਉਪਰ ਰੱਖਾਂਗਾ ਕਿਉਂਕਿ ਉਨ੍ਹਾਂ ਨੇ ਜਿਨ੍ਹਾਂ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਉਹ ਅੱਜ ਦੇ ਮੁਕਾਬਲੇ ਵਿੱਚ ਬਿਹਤਰ ਸਨ| ਹਰਭਜਨ ਨੇ ਕਿਹਾ ਕਿ ਕੁੱਲ ਮਿਲਾ ਕੇ ਪਿਛਲੇ ਕੁਝ ਸਾਲਾਂ ਵਿੱਚ (ਟੀ-20 ਦੇ ਪ੍ਰਸਿੱਧ ਹੋਣ ਦੇ ਬਾਅਦ) ਕ੍ਰਿਕਟ ਦਾ ਪੱਧਰ ਡਿਗਿਆ ਹੈ| ਟੀ-20 ਮੈਚ ਵਿੱਚ ਟੀਮ 10 ਓਵਰਾਂ ਵਿੱਚ 4-5 ਵਿਕਟ ਲੈ ਲੈਂਦੀ ਹੈ ਅਤੇ ਵਨਡੇ ਮੈਚ ਵਿੱਚ ਵੀ ਇਹੋ ਉਮੀਦ ਕਰਦੀ ਹੈ| ਇੰਗਲੈਂਡ ਦੀਆਂ ਪਿੱਚਾਂ ਤੇ 2 ਵਿਕਟਾਂ ਲੈਣ ਦੇ ਲਈ ਤੁਹਾਨੂੰ 30-35 ਓਵਰਾਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ|

Leave a Reply

Your email address will not be published. Required fields are marked *