ਸਟਰੀਟ ਲਾਈਟਾਂ ਜਲਦੀ ਠੀਕ ਨਾ ਕੀਤੀਆਂ ਤਾਂ ਸੰਘਰਸ਼ ਕਰਾਂਗੇ: ਸੁਰਿੰਦਰ ਸਿੰਘ ਰੋਡਾ

ਐਸ ਏ ਐਸ ਨਗਰ, 9 ਜੂਨ (ਸ.ਬ.) ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਦੋਸ਼ ਲਗਾਇਆ ਹੈ ਕਿ ਸੋਹਾਣਾ ਇਲਾਕੇ ਵਿੱਚ ਲੱਗੀਆਂ ਸਟਰੀਟ ਲਾਈਟਾਂ ਪਿਛਲੇ 20-25 ਦਿਨਾਂ ਤੋਂ ਬੰਦ ਹਨ| ਜਿਹਨਾਂ ਨੂੰ ਠੀਕ ਕਰਨ ਲਈ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ|
ਅੱਜ ਇਕ ਬਿਆਨ ਵਿੱਚ ਕੌਂਸਲਰ ਸ. ਸੁਰਿੰਦਰ ਸਿੰਘ ਰੋਡਾ ਨੇ ਕਿਹਾ ਕਿ ਨਗਰ ਨਿਗਮ ਨੇ ਇਸ ਇਲਾਕੇ ਵਿੱਚ ਐਲ ਈ ਡੀ ਲਾਈਟਾਂ ਲਗਾ ਤਾਂ ਦਿਤੀਆਂ ਹਨ ਪਰ ਇਹ ਪਿਛਲੇ 20-25 ਦਿਨਾਂ ਤੋਂ ਕੰਮ ਨਹੀਂ ਕਰ ਰਹੀਆਂ |
ਉਹਨਾਂ ਕਿਹਾ ਕਿ ਜੇ ਇਹਨਾਂ ਲਾਈਟਾਂ ਨੂੰ ਚਾਲੂ ਕਰਨ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆ ਨਾਲ ਗਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਬਿਜਲੀ ਮਹਿਕਮੇ ਦਾ ਕੰਮ ਹੈ| ਜਦੋਂ ਇਸ ਸਬੰਧੀ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨਾਲ ਗਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਬਿਜਲੀ ਅਧਿਕਾਰੀ ਫੋਨ ਹੀ ਨਹੀਂ ਚੁੱਕਦੇ|
ਉਹਨਾਂ ਕਿਹਾ ਕਿ ਰਾਤ ਸਮੇਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਹਰ ਪਾਸੇ ਹੀ ਹਨੇਰਾ ਛਾਇਆ ਰਹਿੰਦਾ ਹੈ| ਜਿਸ ਕਾਰਨ ਰਾਹਗੀਰਾਂ  ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਉਹਨਾਂ ਕਿਹਾ ਕਿ ਰਾਤ ਸਮੇਂ ਹਨੇਰੇ ਦਾ ਲਾਭ ਉਠਾ ਕੇ ਗੁੰਡੇ ਅਕਸਰ ਕਦੇ ਵੀ ਕਿਸੇ ਵੀ ਮਾੜੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ|
ਉਹਨਾਂ ਮੰਗ ਕੀਤੀ ਕਿ ਇਹਨਾਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਜਲਦੀ ਠੀਕ ਕਰਵਾਇਆ ਜਾਵੇ, ਜੇ ਇਹ ਸਟਰੀਟ ਲਾਈਟਾਂ ਜਲਦੀ ਠੀਕ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *