ਸਟਾਈਨਮਾਇਰ ਬਣੇ ਜਰਮਨੀ ਦੇ ਨਵੇਂ ਰਾਸ਼ਟਰਪਤੀ

ਜਰਮਨੀ, 13 ਫਰਵਰੀ (ਸ.ਬ.) ਸਾਬਕਾ ਵਿਦੇਸ਼ ਮੰਤਰੀ ਫਰਾਂਕ ਵਾਲਟਰ ਸਟਾਈਨਮਾਇਰ ਨੂੰ ਜਰਮਨੀ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ ਗਿਆ ਹੈ| 61 ਸਾਲਾ ਸਟਾਈਨਮਾਇਰ ਸੋਸ਼ਲ ਡੈਮੋਕ੍ਰੇਟ ਪਾਰਟੀ ਦੇ ਮੈਂਬਰ ਹਨ ਅਤੇ ਜਰਮਨੀ ਦੇ ਪ੍ਰਸਿੱਧ ਨੇਤਾਵਾਂ ਵਿੱਚੋਂ ਇਕ ਹਨ| ਉਹ ਦੋ ਵਾਰ ਦੇਸ਼ ਦੇ ਵਿਦੇਸ਼ ਮੰਤਰੀ ਰਹਿ ਚੁੱਕੇ ਹਨ ਅਤੇ 8 ਸਾਲਾਂ ਤੱਕ ਇਸ ਅਹੁਦੇ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ| ਜਰਮਨੀ ਵਿੱਚ ਰਾਸ਼ਟਰਪਤੀ ਦਾ ਅਹੁਦੇ ਨੂੰ ਰਸਮੀ ਮੰਨਿਆ ਜਾਂਦਾ ਹੈ ਪਰ ਵਿਦੇਸ਼ਾਂ ਵਿੱਚ ਰਾਸ਼ਟਰਪਤੀ ਹੀ ਜਰਮਨੀ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਇਸ ਲਈ ਨੈਤਿਕ ਰੂਪ ਨਾਲ ਇਹ ਅਹੁਦਾ ਕਾਫੀ ਅਹਿਮ ਹੈ| 1260 ਮੈਂਬਰਾਂ ਵਾਲੇ ਚੋਣ ਮੰਡਲ ਵਿੱਚ ਸਟਾਈਨਮਾਇਰ ਨੂੰ 931 ਵੋਟਾਂ ਮਿਲੀਆਂ ਸਨ| ਉਹ ਵਰਤਮਾਨ ਰਾਸ਼ਟਰਪਤੀ ਯੋਆਖਿਮ ਗਾਉਕ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 18 ਮਾਰਚ ਨੂੰ ਖਤਮ ਹੋ ਰਿਹਾ ਹੈ| 77 ਸਾਲਾ ਗਾਉਕ ਨੇ ਆਪਣੀ ਵਧਦੀ ਉਮਰ ਦਾ ਹਵਾਲਾ ਦੇ ਕੇ ਅਗਲੇ ਪੰਜ ਸਾਲਾਂ ਲਈ ਦੂਜੇ ਕਾਰਜਕਾਲ ਦੀ ਉਮੀਦਵਾਰੀ ਤੋਂ ਇਨਕਾਰ ਕਰ ਦਿੱਤਾ ਸੀ| ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਦੌਰਾਨ ਸਟਾਈਨਮਾਇਰ ਨੇ ਡੋਨਾਲਡ ਟਰੰਪ ਨੂੰ ‘ਨਫਰਤ ਫੈਲਾਉਣ ਵਾਲਾ’ ਕਿਹਾ ਸੀ ਅਤੇ ਵਾਸ਼ਿੰਗਟਨ ਦੇ ਨਾਲ ਚੁਣੌਤੀਪੂਰਨ ਸੰਬੰਧਾਂ ਦਾ ਸ਼ੱਕ ਪ੍ਰਗਟਾਇਆ ਸੀ|

Leave a Reply

Your email address will not be published. Required fields are marked *