ਸਟੀਲ ਦੀਆਂ ਕੀਮਤਾਂ ਨਾ ਘਟੀਆਂ ਤਾਂ ਫੈਕਟ੍ਰੀਆਂ ਬੰਦ ਕਰਨ ਲਈ ਹੋਵਾਂਗੇ ਮਜਬੂਰ : ਉਦਯੋਗਪਤੀ


ਐਸ਼ਏ 24 ਦਸੰਬਰ (ਸ਼ਬ ਪਿਛਲੇ ਦਿਨਾਂ ਦੌਰਾਨ ਸਟੀਲ ਦੀਆਂ ਕੀਮਤਾਂ ਵਿੱਚ ਆਈ ਤੇਜੀ ਦਾ ਸਥਾਨਕ ਉਦਯੋਗਾਂ ਤੇ ਬਹੁਤ ਬੁਰਾ ਅਸਰ ਪਿਆ ਹੈ ਅਤੇ ਇਸ ਕਾਰਨ ਸ਼ਹਿਰ ਦੇ ੳਦਯੋਗਾਂ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ। ਇਸ ਸੰਬੰਧੀ ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਯੋਗੇਸ਼ ਸਾਗਰ ਅਤੇ ਹੋਰਨਾਂ ਅਹੁਦੇਦਾਰਾਂ ਨੇ ਇਲਜਾਮ ਲਗਾਇਆ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਟੀਲ ਦੀਆਂ ਕੀਮਤਾਂ ਵਿੱਚ ਬੇਲੋੜਾ ਵਾਧਾ ਹੋਇਆ ਹੈ।
ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਯੋਗੇਸ਼ ਸਾਗਰ, ਸ੍ਰੀ ਜੀਵ ਗੁਪਤਾ, ਸ੍ਰੀ ਅਨੁਰਾਗ ਅੱਗਰਵਾਲ, ਸ੍ਰੀ ਗਗਨ ਛਾਬੜਾ, ਸ੍ਰੀ ਵਿਵੇਕ ਕਪੂਰ ਅਤੇ ਸ੍ਰੀ ਰਮੇਸ਼ ਚਾਵਲਾ ਨੇ ਕਿਹਾ ਕਿ ਅਪ੍ਰੈਲ 2020 ਤੋਂ ਸਟੀਲ ਦੀ ਲਾਗਤ ਵਿੱਚ ਲੱਗਭੱਗ 55 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਕੀਮਤਾਂ ਹੁਣੇ ਵੀ ਦਿਨੋ ਦਿਨ ਵੱਧ ਰਹੀਆਂ ਹਨ।
ਉਹਨਾਂ ਕਿਹਾ ਕਿ ਜੇਕਰ ਸਟੀਲ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਕੀਤੀ ਜਾਂਦੀ ਹੈ ਤਾਂ ਛੋਟੇ ਅਤੇੇ ਮੱਧਮ ਉਦਯੋਗ ਬੰਦ ਹੋ ਜਾਣਗੇ ਜਿਸ ਨਾਲ ਰਾਜ ਵਿੱਚ ਬੇਰੁਜਗਾਰੀ ਦੇ ਨਾਲ – ਨਾਲ ਸਮਾਜਿਕ ਅਸ਼ਾਂਤੀ ਵੀ ਵਧੇਗੀ। ਉਹਨਾਂ ਮੰਗ ਕੀਤੀ ਕਿ ਕੱਚੇ ਮਾਲ ਦੇ ਨਿਰਯਾਤ ਤੇ ਰੋਕ ਲਗਾਈ ਜਾਵੇ।
ਐਸੋਸੀਏਸ਼ਨ ਦੇ ਆਗੂਆਂ ਨੇ ਪ੍ਰਧਾਨ ਮੰਤਰੀ, ਇਸਪਾਤ ਮੰਤਰੀ ਅਤੇ ਛੋਟੇ ਅਤੇ ਮੱਧਮ ਉਦਯੋਗਾਂ ਬਾਰੇ ਵਿਭਾਗ ਦੇ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਨੂੰ ਤੁਰੰਤ ਹਲ ਕੀਤਾ ਜਾਵੇ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਵਲੋਂ 15 ਦਿਨਾਂ ਦੇ ਵਿੱਚ ਸਟੀਲ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਦਖਲ ਅੰਦਾਜੀ ਨਾ ਕੀਤੀ ਗਈ ਤਾਂ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ, ਪੰਜਾਬ ਦੇ ਸਾਰੇ ਉਦਯੋਗ ਸੰਘਾਂ ਦੇ ਨਾਲ ਧਰਨਾ ਦੇਣ ਲਈ ਮਜਬੂਰ ਹੋਵੇਗੀ।

Leave a Reply

Your email address will not be published. Required fields are marked *