ਸਟੂਡੀਓ ਵਿੱਚ ਦਾਖਲ ਹੋ ਕੇ ਸਾਬਕਾ ਰੇਡੀਓ ਜਾਕੀ ਦੀ ਕੀਤੀ ਹੱਤਿਆ

ਤ੍ਰਿਵੇਂਦਰਮ, 27 ਮਾਰਚ (ਸ.ਬ.) ਕੇਰਲ ਦੇ ਤ੍ਰਿਵੇਂਦਰਮ ਕੋਲ ਇਕ ਰੇਡੀਓ ਜਾਕੀ ਦਾ ਕਤਲ ਕਰ ਦਿੱਤਾ ਗਿਆ ਹੈ| ਦੱਸਿਆ ਗਿਆ ਕਿ ਤਿੰਨ ਅਣਪਛਾਤੇ ਹਮਲਾਵਰਾਂ ਨੇ ਮਦਵੂਰ ਸਥਿਤ ਰੇਡੀਓ ਸਟੂਡੀਓ ਵਿੱਚ ਆ ਕੇ ਆਰ.ਜੇ. ਰਾਜੇਸ਼ ਅਤੇ ਉਨ੍ਹਾਂ ਦੇ ਦੋਸਤ ਕੁਟੱਨ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਰਸਿਕਨ ਰਾਜੇਸ਼ ਨਾਂ ਨਾਲ ਮਸ਼ਹੂਰ ਆਰ.ਜੇ. ਰਾਜੇਸ਼ ਦੀ ਮੌਤ ਹੋ ਗਈ ਹੈ| ਜਾਣਕਾਰੀ ਅਨੁਸਾਰ ਆਰ.ਜੇ. ਰਾਜੇਸ਼ ਆਪਣੇ ਸਹਿਯੋਗੀ ਨਾਲ ਸਟੂਡੀਓ ਵਿੱਚ ਮੌਜੂਦ ਸਨ| ਰਾਤ ਨੂੰ ਕਰੀਬ 2 ਵਜੇ ਤਿੰਨ ਲੋਕ ਸਟੂਡੀਓ ਵਿੱਚ ਆਏ ਅਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ| ਸਥਾਨਕ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ, ਪੁਲੀਸ ਦੋਹਾਂ ਨੂੰ ਹਸਪਤਾਲ ਲੈ ਕੇ ਪੁੱਜੀ, ਜਿੱਥੇ ਰਾਜੇਸ਼ ਨੇ ਦਮ ਤੋੜ ਦਿੱਤਾ| ਆਰ.ਜੇ. ਰਾਜੇਸ਼ ਆਪਣੀ ਮਿਮੀਕ੍ਰੀ ਆਰਟ ਲਈ ਵੀ ਕਾਫੀ ਮਸ਼ਹੂਰ ਸਨ|
ਰਾਜੇਸ਼ ਦੇ ਦੋਸਤ ਕੁਟੱਨ ਦਾ ਅਜੇ ਇਲਾਜ ਚੱਲ ਰਿਹਾ ਹੈ| ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸ ਕਾਰਨ ਰਾਜੇਸ਼ ਤੇ ਹਮਲਾ ਕੀਤਾ ਗਿਆ, ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ| ਹਾਲਾਂਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *