ਸਟੇਟ ਬੈਂਕ ਦੀ ਉਦਯੋਗਿਕ ਖੇਤਰ ਵਿਚਲੀ ਬ੍ਰਾਂਚ ਵਿੱਚ ਦਿਨ ਦਿਹਾੜੇ ਡਾਕਾ ਇਕੱਲੇ ਨੌਜਵਾਨ ਨੇ ਦਿੱਤਾ ਡਕੈਤੀ ਦੀ ਵਾਰਦਾਤ ਨੂੰ ਅੰਜਾਮ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਸਥਾਨਕ ਉਦਯੋਗਿਕ ਖੇਤਰ ਫੇਜ਼-7 ਵਿੱਚ ਦੇ ਸ਼ੋਰੂਮਾਂ ਵਿੱਚ ਸਥਿਤ ਸਟੇਟ ਬਂੈਕ ਆਫ ਇੰਡੀਆ ਦੀ  ਬ੍ਰਾਂਚ ਵਿੱਚ ਅੱਜ ਦੁਪਹਿਰ ਵੇਲੇ ਇੱਕ ਅਣਪਛਾਤੇ  ਨੌਜਵਾਨ ਵੱਲੋਂ ਦਿਨ ਦਿਹਾੜੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ| ਬੈਂਕ ਵਿੱਚੋਂ ਲੁੱਟੀ ਗਈ ਰਕਮ ਬਾਰੇ ਪੂਰੀ ਜਾਣਕਾਰੀ ਹਾਸਿਲ ਨਹੀਂ ਹੋ ਪਾਈ ਪ੍ਰੰਤੂ ਇਹ ਰਕਮ ਲੱਖਾਂ ਵਿੱਚ ਦਸੀ ਜਾ ਰਹੀ ਹੈ| ਬੈਂਕ ਅਧਿਕਾਰੀਆਂ ਵੱਲੋਂ ਨਕਦੀ ਦਾ ਹਿਸਾਬ ਲਗਾਇਆ ਜਾ ਰਿਹਾ ਹੈ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮੀ ਅੰਦਾਜ ਵਿੱਚ ਅੰਜਾਮ ਦਿਤੀ ਗਈ ਲੁੱਟ ਦੀ ਇਸ ਵਾਰਦਾਤ ਨੂੰ ਦੋ ਸਵਾ ਦੋ ਵਜੇ ਦੇ ਕਰੀਬ ਬਂੈਕ ਵਿੱਚ ਦਾਖਿਲ ਹੋਏ ਇੱਕ ਅਣਪਛਾਤੇ ਨੌਜਵਾਨ ਵੱਲੋਂ ਅੰਜਾਮ ਦਿੱਤਾ ਗਿਆ| ਜਿਸਨੇ ਆਪਣਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ| ਇਸ ਨੌਜਵਾਨ ਨੇ ਬੈਂਕ ਵਿੱਚ ਦਾਖਿਲ ਹੁੰਦੇ ਸਾਰ ਪਿਸਤੌਲ ਕੱਢ ਕੇ ਫਾਇਰ ਕਰ ਦਿਤਾ ਅਤੇ ਬੈਂਕ ਕਰਮਚਾਰੀਆਂ ਨੂੰ ਇੱਕ ਪਾਸੇ ਖੜ੍ਹੇ ਹੋਣ ਦੀ ਚਿਤਾਵਨੀ ਦੇ ਕੇ ਨਕਦੀ ਉਸਦੇ ਹਵਾਲੇ ਕਰਨ ਲਈ ਕਿਹਾ| ਇਸ ਲੁਟੇਰੇ (ਜਿਸਨੇ ਪਿੱਠ ਤੇ ਬੈਗ ਟੰਗਿਆ ਹੋਇਆ ਸੀ) ਨੇ ਕੈਸ਼ ਕਾਊਂਟਰ ਤੇ ਜਾ ਕੇ ਕੈਸ਼ ਇਕੱਠਾ ਕਰਕੇ ਬੈਗ ਵਿੱਚ ਪਾਇਆ ਅਤੇ ਤੁਰਤ-ਫੁਰਤ ਵਿੱਚ ਨਕਦੀ ਲੈ ਕੇ ਬਾਹਰ ਨਿਕਲ ਗਿਆ| ਬਂੈਕ ਦੇ ਇੱਕ ਕਰਮਚਾਰੀ ਅਸ਼ਵਨੀ ਕੁਮਾਰ ਅਨੁਸਾਰ ਉਸਨੇ ਲੁਟੇਰੇ ਦੇ ਪਿੱਛੇ ਭੱਜ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸ ਵੇਲੇ ਤੱਕ ਲੁਟੇਰਾ ਆਪਣੀ ਗੱਡੀ ਵਿੱਚ ਬੈਠ ਗਿਆ ਸੀ ਅਤੇ ਲੁਟੇਰੇ ਵੱਲੋਂ ਉਸਨੂੰ ਕਾਰ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸਦੀ ਲੱਤ ਤੇ ਸੱਟ ਲੱਗੀ ਅਤੇ ਇਸ ਦੌਰਾਨ ਲੁਟੇਰਾ ਉੱਥੋਂ ਫਰਾਰ ਹੋ ਗਏ|
ਬੈਂਕ ਲੁੱਟਣ ਵਾਲੇ ਇਸ ਸਖਸ਼ ਦੀ ਉਮਰ 25-26 ਸਾਲ ਦੇ ਕਰੀਬ ਦੱਸੀ  ਜਾ ਰਹੀ ਹੈ| ਜਿਸਨੇ ਨੀਲੀ ਕਮੀਜ ਅਤੇ ਲਾਲ ਟੋਪੀ ਪਾਈ ਹੋਈ ਸੀ| ਇਸਨੇ ਮੂੰਹ ਤੇ ਰੁਮਾਲ ਬੰਨ੍ਹਿਆ ਹੋਇਆ ਸੀ ਅਤੇ ਇਸਦੀ ਤਸਵੀਰ ਬੈਂਕ ਦੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ| ਮੌਕੇ ਤੇ ਪੁਲੀਸ ਅਧਿਕਾਰੀਆਂ ਵਲੋਂ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਸੀ| ਸੰਪਰਕ ਕਰਨ ਤੇ  ਮੌਕੇ ਤੇ ਪਹੁੰਚੇ ਐਸ ਪੀ ਸਿਟੀ ਸ੍ਰ. ਜਗਜੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਲੁੱਟ ਦੀ ਰਕਮ ਦੇ ਵੇਰਵੇ ਹਾਸਿਲ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *