ਸਤਲੁੱਜ ਯਮੁਨਾ ਲਿੰਕ ਨਹਿਰ ਦਾ ਮਸਲਾ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦਾ ਆਹਮਣਾ ਸਾਹਮਣਾ 23 ਫਰਵਰੀ ਨੂੰ

ਐਸ ਏ ਐਸ ਨਗਰ, 16 ਫਰਵਰੀ (ਸ.ਬ.) ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਐਸ.ਵਾਈ.ਐਲ ਨਹਿਰ ਦੇ ਕੰਮ ਨੂੰ ਬੰਦ ਕਰਵਾਉਣ ਦੇ ਐਲਾਨ ਤੋਂ ਬਾਅਦ ਹਰਿਆਣਾ ਦੀ ਨੈਸ਼ਨਲ ਲੋਕ ਦਲ ਪਾਰਟੀ ਅਤੇ ਫੈਡਰੇਸ਼ਨ ਦਾ 23 ਫਰਵਰੀ ਨੂੰ ਆਹਮਣਾ ਸਾਹਮਣਾ ਐਸ. ਵਾਈ.ਐਲ ਨਹਿਰ ਮੁੱਦੇ ਤੇ ਤਹਿ ਹੈ|
ਨੈਸ਼ਨਲ ਲੋਕ ਦਲ ਪਾਰਟੀ ਦੇ ਲੀਡਰ ਅਭੇ ਸਿੰਘ ਚੌਟਾਲਾ ਵੱਲੋ ਹਰਿਆਣਾ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ 23 ਫਰਵਰੀ ਨੂੰ ਹਰਿਆਣਾ ਦੇ ਪਿੰਡ ਇਸਮਾਇਲਪੁਰ ਵਿਖੇ ਐਸ.ਵਾਈ.ਐਲ ਨਹਿਰ ਨੂੰ ਖੋਦਣ, ਇਸ ਫੈਸਲੇ ਦੇ ਵਿਰੋਧ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ          ਫ਼ੈਡਰੇਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 23 ਫਰਵਰੀ ਨੂੰ ਪੰਜਾਬ ਦੇ ਲੋਕਾਂ ਨਾਲ ਮਿਲਕੇ ਦੇਵੀਗੜ ਤੋਂ ਕਪੂਰੀ ਤੱਕ ਜਾਗਰੂਕ ਮਾਰਚ ਕੱਢਣਗੇ ਅਤੇ ਐਸ.ਵਾਈ.ਐਲ ਦੀ ਖੁਦਾਈ ਨੂੰ ਬੰਦ ਕਰਨਗੇ|
ਅਪ੍ਰੈਲ 1982 ਸਥਿਤ ਪਿੰਡ ਕਪੂਰੀ (ਪੰਜਾਬ ਅਤੇ ਹਰਿਆਣਾ ਬਾਡਰ) ਵਿੱਚ ਭਾਰਤ ਦੀ ਉਸ ਸਮੇਂ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਐਸ.ਵਾਈ.ਐਲ ਨਹਿਰ ਦੀ ਬੁਨਿਆਦ ਤੇ ਪੱਥਰ ਰੱਖਿਆ ਸੀ|
ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਿਵੰਦ ਕੇਜਰੀਵਾਲ ਦੀ ਨੈਸ਼ਨਲ ਲੋਕ ਦਲ ਪਾਰਟੀ ਦੇ ਫੈਸਲੇ ਤੇ ਚੁੱਪੀ ਉੱਪਰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਸਾਰੇ ਲੀਡਰ ਹੁਣ ਚੁੱਪ ਹਨ ਜੋ ਐਸ.ਵਾਈ.ਐਲ ਦਾ ਮੁੱਦਾ ਸਿਰਫ਼ ਚੋਣਾਂ ਦੌਰਾਨ ਸਿਆਸੀ ਚਾਲ ਤਹਿਤ ਉਠਾਉਂਦੇ ਹਨ| 1980 ਵਿੱਚ ਸਿੱਖਾਂ ਨੇ ਇਸੇ ਨਹਿਰ ਦੀ ਖੁਦਾਈ ਰੋਕਣ ਲਈ ਆਪਣਾ ਜੀਵਨ ਦਿੱਤਾ ਸੀ ਹੁਣ ਅਸੀ ਪੰਜਾਬ ਦੇ ਪਾਣੀਆਂ ਦੀ ਰੱਖਿਆ ਕਰਨ ਦਾ ਫ਼ਰਜ ਪੂਰਾ           ਕਰਾਗੇ|
ਇਸ ਮੌਕੇ ਉਹਨਾਂ ਨਾਲ ਫ਼ੈਡਰੇਸ਼ਨ ਨੇਤਾ ਜਗਰੂਪ ਸਿੰਘ ਚੀਮਾ, ਸ੍ਰ ਬਗੀਚਾ ਸਿੰਘ ਵੜੈਚ, ਜਥੇਦਾਰ ਮੋਹਣ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ (ਪੰਜਾਬੀ ਯੂਨੀਵਰਸਟੀ ਪਟਿਆਲਾ) ਵਿਸ਼ੇਸ ਤੌਰ ਤੇ ਹਾਜਿਰ ਸਨ|

Leave a Reply

Your email address will not be published. Required fields are marked *