ਸਤਵਿੰਦਰ ਕੌਰ ਸਰੌਆ ਜੀਰਕਪੁਰ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਬਣੀ

ਜੀਰਕਪੁਰ, 31 ਦਸੰਬਰ (ਸ.ਬ.) ਵਿਧਾਇਕ ਐਨ ਕੇ ਸ਼ਰਮਾ ਨੇ ਅੱਜ ਸਤਵਿੰਦਰ ਕੌਰ ਸਰੋਆ ਇਸਤਰੀ ਅਕਾਲੀ ਦਲ ਜੀਰਕਪੁਰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਹੈ ਅੱਜ ਸ੍ਰੀ ਸ਼ਰਮਾ ਨੇ ਸਤਵਿੰਦਰ ਕੌਰ ਸਰੋਆ ਨੂੰ ਨਿਯੁਕਤੀ ਪੱਤਰ ਦੇ ਕੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਰਾਂ ਨੂੰ ਢੁਕਵਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਨਵੀਂ ਜਿੰਮੇਵਾਰੀ ਸੋਂਪੀ ਜਾ ਰਹੀ ਹੈ|
ਇਸ ਮੌਕੇ ਸਤਵਿੰਦਰ ਕੌਰ ਸਰੋਆ ਨੇ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸਨੂੰ ਤਨਦੇਹੀ ਨਾਲ ਨਿਭਾਉਣਗੇ| ਉਹਨਾਂ ਕਿਹਾ ਕਿ ਔਰਤਾਂ ਨੂੰ ਬੂਥ ਲੇਵਲ ਤੱਕ ਸੰਗਠਿਤ ਕੀਤਾ ਜਾਵੇਗਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਅਹਿਮ ਭੂਮਿਕਾ ਨਿਭਾਉਣਗੀਆਂ|

Leave a Reply

Your email address will not be published. Required fields are marked *