ਸਤਿੰਦਰ ਗਿੱਲ ਨੇ ਨਵੀਂ ਜਿੰਮੇਵਾਰੀ ਲਈ ਮਜੀਠੀਆ ਤੋਂ ਲਿਆ ਅਸ਼ੀਰਵਾਦ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਨਵੇਂ ਬਣੇ ਮਂੈਬਰ ਅਤੇ ਬੁਲਾਰੇ ਸ੍ਰੀ ਸਤਿੰਦਰ ਸਿੰਘ ਗਿੱਲ ਨੇ ਨਵਾਂ ਅਹੁਦਾ ਮਿਲਣ ਤੋਂ ਬਾਅਦ ਅੱਜ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਅਤੇ ਉੁਹਨਾਂ ਦਾ ਅਸ਼ੀਰਵਾਦ ਲਿਆ| ਇਸ ਮੌਕੇ ਸ੍ਰ. ਮਜੀਠੀਆ ਨੇ ਕਿਹਾ ਲੋਕਸਭਾ ਚੋਣਾਂ ਦੌਰਾਨ ਯੂਥ ਵਿੰਗ ਵਲੋਂ ਅਹਿਮ ਜਿੰਮੇਵਾਰੀ ਨਿਭਾਈ ਜਾਵੇਗੀ ਅਤੇ ਇਸ ਵਾਸਤੇ ਨੌਜਵਾਨਾਂ ਨੂੰ ਲਾਮਬੰਦ ਹੋ ਕੇ ਕੰਮ ਕਰਨ ਦੀ ਲੋੜ ਹੈ| ਉਹਨਾਂ ਇਸ ਮੌਕੇ ਸ੍ਰ. ਗਿੱਲ ਨੂੰ ਪਾਰਟੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ| ਇਸ ਮੌਕੇ ਯੂਥ ਅਕਾਲੀ ਦਲ ਦੇ ਮਾਲਵਾ ਜੋਨ ਦੇ ਪ੍ਰਧਾਨ ਸ੍ਰ. ਗੁਰਪ੍ਰੀਤ ਸਿੰਘ ਰਾਜੂਖੰਨਾ ਵੀ ਮੌਜੂਦ ਸਨ|
ਇਸ ਮੌਕੇ ਸ੍ਰ. ਗਿੱਲ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਦਿਤੀ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਣਗੇ| ਇਸ ਮੌਕੇ ਡਾ. ਮੇਜਰ ਸਿੰਘ, ਬਲਜੀਤ ਸਿੰਘ ਜਗਤਪੁਰਾ, ਜਗਤਾਰ ਸਿੰਘ ਜਗਤਪੁਰਾ, ਮਨਦੀਪ ਮਾਨ, ਦੀਪਕ ਕੌਂਸ਼ਲ ਅਤੇ ਹੋਰ ਯੂਥ ਆਗੂ ਹਾਜਿਰ ਸਨ|

Leave a Reply

Your email address will not be published. Required fields are marked *