ਸਨਾਤਨ ਧਰਮ ਮੰਦਰ ਚੋਰੀ ਮਾਮਲੇ ਵਿਚ ਚਾਰ ਦਿਨ ਬਾਅਦ ਵੀ ਪੁਲੀਸ ਦੇ ਹੱਥ ਖਾਲੀ

ਚੰਡੀਗੜ੍ਹ, 27 ਮਾਰਚ (ਸ.ਬ.) ਚੰਡੀਗੜ੍ਹ ਸਥਿਤ ਸੈਕਟਰ 16 ਦੇ ਸਨਾਤਨ ਧਰਮ ਮੰਦਰ ਵਿਚ 4 ਦਿਨ ਪਹਿਲਾਂ ਚੋਰਾਂ ਨੇ ਭਗਵਾਨ ਦੀਆਂ ਮੂਰਤੀਆਂ ਤੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰ ਲਿਆ ਸੀ | ਇਸ ਸਬੰਧੀ ਪੁਲੀਸ ਦੇ ਹੱਥ ਅਜੇ ਵੀ ਖਾਲੀ ਹਨ ਅਤੇ ਇਹ ਚੋਰੀ ਕਰਨ ਵਾਲੇ ਵਿਅਕਤੀ ਪੁਲੀਸ ਦੀ ਗ੍ਰਿਫਤ ਤੋਂ ਦੂਰ ਹਨ| ਇਸ ਮੰਦਰ ਤੋਂ 100 ਮੀਟਰ ਦੀ ਦੂਰੀ ਉਪਰ ਹੀ ਪੁਲੀਸ ਬੀਟ ਬਾਕਸ ਹੈ| ਮਾਣਯੋਗ ਹਾਈਕੋਰਟ ਨੇ ਵੀ ਕੁਝ ਸਮਾਂ ਪਹਿਲਾਂ ਹੁਕਮ ਦਿਤੇ ਸਨ ਕਿ ਚੰਡੀਗੜ੍ਹ ਦੇ ਹਰ ਚੌਰਾਹੇ ਉਪਰ ਪੁਲੀਸ ਦੀ ਪੀ ਸੀ ਆਰ ਖੜੀ ਰਹਿਣੀ ਚਾਹੀਦੀ ਹੈ ਪਰ ਚੰਡੀਗੜ੍ਹ ਪੁਲੀਸ ਇਸ ਸਬੰਧੀ ਅਣਗਹਿਲੀ ਵਰਤਦੀ ਰਹਿੰਦੀ ਹੈ, ਜਿਸ ਕਾਰਨ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ|

Leave a Reply

Your email address will not be published. Required fields are marked *