ਸਨੇਟਾ ਸਕੂਲ ਦੇ ਪੰਜਾਬੀ ਅਧਿਆਪਕ ਨੇ ਜਨਮ ਦਿਨ ਮੌਕੇ ਦਵਾਈਆਂ ਦਾਨ ਕੀਤੀਆਂ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਨੇੜਲੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਦੇ ਪੰਜਾਬੀ ਅਧਿਆਪਕ ਜਸਵੀਰ ਸਿੰਘ ਗੜਾਂਗ ਨੇ ਆਪਣੇ ਜਨਮ ਦਿਨ ਮੌਕੇ ਸਨੇਟਾ ਪਿੰਡ ਦੀ ਸਰਕਾਰੀ ਡਿਸਪਂੈਸਰੀ ਨੂੰ ਪੰਜ ਹਜਾਰ ਰ ੁਪਏ ਦੀਆਂ ਦਵਾਈਆਂ ਦਾਨ ਕੀਤੀਆਂ ਅਤੇ ਸਕੂਲ ਵਿੱਚ ਪੰਜ ਛਾਂਦਾਰ ਪੌਦੇ ਵੀ ਲਗਾਏ ਗਏ| ਇਸ ਮੌਕੇ ਸ੍ਰੀ ਗੜਾਂਗ ਵਲੋਂ ਸੱਤਵੀਂ ਕਲਾਸ ਵਿਚੋਂ ਪਾਸ ਹੋਏ ਹੁਸ਼ਿਆਰ ਵਿਦਿਆਰਥੀ ਕਮਲਪ੍ਰੀਤ ਸਿੰਘ ਦਾ ਦਸਵੀਂ ਤਕ ਦਾ ਸਾਰਾ ਖਰਚਾ ਚੁੱਕਣ ਦਾ ਵੀ ਐਲਾਨ ਕੀਤਾ|
ਇਸ ਮੌਕੇ ਡਿਸਪੈਂਸਰੀ ਦੇ ਮੈਡੀਕਲ ਅਫਸਰ ਡਾ ਰਮਨਪ੍ਰੀਤ ਸਿੰਘ ਚਾਵਲਾ, ਸਕੂਲ ਦੀ ਮੁੱਖ ਅ ਧਿਆਪਕਾ ਸਭਵੰਤ ਕੌਰ, ਨਰਿੰਦਰ ਕੌਰ, ਲਵੀਨਾ, ਬਲਜੀਤ ਕੌਰ, ਜਸਵੀਰ ਕੌਰ, ਸੈਲਪ੍ਰੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *