ਸਨੇਟਾ ਸਕੂਲ ਵਿੱਚ ਵਾਤਾਵਰਣ ਸੰਭਾਲ ਸੰਬੰਧੀ ਚਾਰਟ ਮੇਕਿੰਗ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਨੇੜਲੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਵਿੱਚ ਵਿਦਿਆਰਥੀਆਂ ਦੇ ਵਾਤਾਵਰਣ ਸੰਭਾਲ ਸੰਬੰਧੀ ਚਾਰਟ  ਮੇਕਿੰਗ ਮੁਕਾਬਲੇ ਕਰਵਾਏ ਗਏ| ਪੂਰੇ ਸਕੂਲ ਦੇ ਵਿਦਿਆਰਥੀਆਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ| ਛੇਵੀਂ ਤੋਂ ਅੱਠਵੀਂ ਤੱਕ ਅਤੇ ਨੌਵੀਂ, ਦਸਵੀਂ ਦੇ ਗਰੁੱਪ ਬਣਾਏ ਗਏ| ਛੇਵੀਂ ਤੋਂ ਅੱਠਵੀਂ ਜਮਾਤ ਦੇ ਗਰੁੱਪ ਵਿੱਚੋਂ ਅੰਮ੍ਰਿਤਪਾਲ ਸਿੰਘ ਸਤਵੀਂ ਨੇ ਪਹਿਲਾ, ਹਰਪ੍ਰੀਤ ਕੌਰ ਸਤਵੀਂ ਨੇ ਦੂਜਾ ਅਤੇ ਪੂਨਮ ਛੇਵੀਂ ਨੇ ਤੀਜਾ ਸਥਾਨ ਹਾਸਿਲ ਕੀਤਾ, ਨੌਂਵੀ ਦਸਵੀਂ ਜਮਾਤ ਦੇ ਗਰੁੱਪ ਵਿੱਚ ਹਰਜੋਤ ਕੌਰ ਨੌਵੀਂ ਏ ਨੇ ਪਹਿਲਾ, ਬ੍ਰਿਜੇਸ਼ ਕੁਮਾਰ ਦਸਵੀਂ ਬੀ ਨੇ ਦੂਜਾ ਅਤੇ ਅਮਨਦੀਪ ਕੌਰ ਨੌਵੀ ਏ ਨੇ ਤੀਜਾ ਸਥਾਨ ਹਾਸਿਲ ਕੀਤਾ|
ਜੇਤੂ ਵਿਦਿਆਰਥੀਆਂ ਨੂੰ ਇਨਾਮ ਸਕੂਲ ਦੀ ਮੁੱਖ ਅਧਿਆਪਿਕਾ ਸ਼ੁਭਵੰਤ ਕੌਰ ਨੇ ਤਕਸੀਮ ਕੀਤੇ| ਈਕੋ ਕਲੱਬ ਦੇ ਇੰਚਾਰਜ ਜਸਵੀਰ ਸਿੰਘ ਪੰਜਾਬੀ ਅਧਿਆਪਕ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਵਾਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਅਗਿਆਨਵਾਨ ਲੋਕਾਂ ਨੂੰ ਪ੍ਰਦੂਸ਼ਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ|  ਇਸ ਮੌਕੇ ਜਗਜੀਤ ਕੌਰ, ਲਵਜੀਤ ਕੌਰ, ਸ਼ੈਲਪ੍ਰੀਤ ਕੌਰ, ਜਸਵੀਰ ਕੌਰ, ਲਵਿਨਾ, ਰੀਮਾ ਰਾਣੀ ਅਤੇ ਨਰਿੰਦਰ ਕੌਰ ਅਧਿਆਪਕ ਹਾਜਿਰ ਸਨ|

Leave a Reply

Your email address will not be published. Required fields are marked *