ਸਨ ਫਾਰਮਾ ਨੇ ਧੀਆਂ ਦੀ ਲੋਹੜੀ ਮਨਾਈ

ਐਸ.ਏ.ਐਸ.ਨਗਰ, 12 ਜਨਵਰੀ (ਸ.ਬ.) ਸਨ ਫਾਰਮਾ ਵੱਲੋਂ ਪਿੰਡ ਸ਼ਾਹੀ ਮਾਜਰਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ| ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਬ ਸੈਂਟਰ ਮਟੌਰ ਦੇ ਡਾ.ਰਮਨਦੀਪ ਕੌਰ ਅਤੇ ਸਨ ਫਾਰਮਾ ਦੇ ਡਾ. ਪ੍ਰਭਕਿਰਨ ਨੇ ਲੋਕਾਂ ਨੂੰ ਭਰੂਣ ਹੱਤਿਆ ਨੂੰ ਰੋਕਣ ਅਤੇ ਕੁੜੀਆਂ ਦੀ ਮੱਹਤਤਾ ਬਾਰੇ ਦੱਸਿਆ|
ਇਸ ਪ੍ਰੋਗਰਾਮ ਵਿੱਚ ਲਗਭਗ 73 ਕੁੜੀਆਂ ਨੇ ਹਿੱਸਾ ਲਿਆ| ਇਸ ਦੌਰਾਨ ਸਾਰੇ ਬੱਚਿਆ ਨੂੰ ਇਨਾਮ ਵੰਡੇ ਗਏ ਅਤੇ ਲੋਹੜੀ ਦੀ ਵਧਾਈ ਦਿੱਤੀ| ਸਬ ਸੈਂਟਰ ਮਟੌਰ ਦੀ ਏ.ਐਨ.ਐਮ. ਗਗਨਦੀਪਿਕਾ ਨੇ ਪ੍ਰੋਗਰਾਮ ਵਿੱਚ ਪੂਰਾ ਸਹਿਯੋਗ ਦਿੱਤਾ| ਸਨ ਫਾਰਮਾ ਦੇ ਸਟਾਫ ਮੈਂਬਰ ਸੁਖਪ੍ਰੀਤ ਕੌਰ, ਸ਼ਾਰਦਾ ਰਾਣੀ ਅਤੇ ਹਰਜਿੰਦਰ ਸਿੰਘ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਲੋਹੜੀ ਦੀ ਵਧਾਈ ਦਿੱਤੀ|

Leave a Reply

Your email address will not be published. Required fields are marked *