ਸਪਨਾ ਚੌਧਰੀ ਤੇ ਗਲਤ ਕਮੈਂਟ ਕਰਨ ਵਾਲੇ ਸੱਤਪਾਲ ਤੰਵਰ ਤੇ ਜਾਨਲੇਵਾ ਹਮਲਾ

ਗੁਰੂਗ੍ਰਾਮ, 17 ਜਨਵਰੀ (ਸ.ਬ.) ਇੱਥੋਂ ਦੇ ਖਾਂਡਸਾ ਪਿੰਡ ਦੇ ਰਹਿਣ ਵਾਲੇ ਸੱਤਪਾਲ ਤੰਵਰ ਤੇ ਬੀਤੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ| ਸੱਤਪਾਲ ਤੰਵਰ ਦੇਰ ਰਾਤ ਆਪਣੇ ਕੰਮ ਤੋਂ ਘਰ ਆ ਰਹੇ ਸਨ| ਸੱਤਪਾਲ ਤੰਵਰ ਤੇ ਅਣਪਛਾਤੇ 8 ਤੋਂ 10 ਲੋਕਾਂ ਨੇ ਹਮਲਾ ਕੀਤਾ| ਸੱਤਪਾਲ ਤੰਵਰ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ| ਸੱਤਪਾਲ ਆਪਣੀ ਐਕਟਿਵਾ ਛੱਡ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਦੌੜੇ ਅਤੇ ਪੁਲੀਸ ਨੂੰ ਫੋਨ ਕੀਤਾ| ਪੁਲੀਸ ਮੌਕੇ ਤੇ ਪੁੱਜਦੀ ਉਸ ਤੋਂ ਪਹਿਲਾਂ ਹਮਲਾਵਰਾਂ ਨੇ ਉਸ ਦੀ ਐਕਟਿਵਾ ਨੂੰ ਤੋੜ ਦਿੱਤਾ ਅਤੇ ਉੱਥੋਂ ਮੌਕਾ ਦੇਖ ਕੇ ਫਰਾਰ ਹੋ ਗਏ| ਪੁਲੀਸ ਨੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ|
ਜ਼ਿਕਰਯੋਗ ਹੈ ਕਿ ਹਰਿਆਣਵੀ ਰਾਗਿਨੀ ਗਾਇਕਾ ਸਪਨਾ ਚੌਧਰੀ ਨਾਲ ਸੱਤਪਾਲ ਦਾ ਵਿਵਾਦ ਚੱਲ ਰਿਹਾ ਹੈ| ਸੱਤਪਾਲ ਤੰਵਰ ਨੇ ਸਪਨਾ ਖਿਲਾਫ ਗੁਰੂਗ੍ਰਾਮ ਵਿੱਚ ਜਾਤੀ ਸੂਚਕ ਰਾਗਿਨੀ ਗਾਉਣ ਦਾ ਮਾਮਲਾ ਦਰਜ ਕਰ ਰੱਖਿਆ ਹੈ| ਇਹ ਵਿਵਾਦ ਮੀਡੀਆ ਵਿੱਚ ਕਾਫੀ ਛਾਇਆ ਰਿਹਾ ਸੀ ਅਤੇ ਸਪਨਾ ਚੌਧਰੀ ਨੇ ਇਸ ਮਾਮਲੇ ਵਿੱਚ ਤੰਵਰ ਨੂੰ ਸਮਝੌਤਾ ਕਰਨ ਦੀ ਪਹਿਲਾਂ ਵੀ ਧਮਕੀ ਦਿੱਤੀ ਸੀ| ਜਿਸ ਦੇ ਖਿਲਾਫ ਸੱਤਪਾਲ ਨੇ ਪੁਲੀਸ ਨੂੰ ਰਿਕਾਰਡਿੰਗ ਦੇ ਕੇ ਉਸ ਨਾਮੀ ਬਦਮਾਸ਼ ਦੇ ਖਿਲਾਫ ਮਾਮਲਾ ਦਰਜ ਕਰਵਾ ਰੱਖਿਆ ਹੈ, ਜਿਸ ਨੂੰ ਪੁਲੀਸ ਨੇ ਪਿਛਲੇ ਦਿਨੀਂ ਭੋਪਾਲ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਉਹ ਜੇਲ ਵਿੱਚ ਹੈ| ਸੱਤਪਾਲ ਨੂੰ ਸ਼ੱਕ ਹੈ ਕਿ ਸਪਨਾ ਚੌਧਰੀ ਵਾਲੇ ਵਿਵਾਦ ਨਾਲ ਇਹ ਮਾਮਲਾ ਜੁੜਿਆ ਹੋ ਸਕਦਾ ਹੈ|

Leave a Reply

Your email address will not be published. Required fields are marked *