ਸਪਾ ਨੇਤਾ ਆਜ਼ਮ ਖਾਨ ਸਮੇਤ ਪੂਰੇ ਪਰਿਵਾਰ ਤੇ ਧੋਖਾਧੜੀ ਦਾ ਕੇਸ ਦਰਜ

ਲਖਨਊ, 4 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਪਾ ਨੇਤਾ ਆਜ਼ਮ ਖਾਨ, ਰਾਜ ਸਭਾ ਮੈਂਬਰ ਉਨ੍ਹਾਂ ਦੀ ਪਤਨੀ ਡਾ. ਤਜੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਤੇ ਧੋਖਾਧੜੀ ਦਾ ਮੁਕੱਦਮਾ ਦਰਜ ਹੋਇਆ ਹੈ| ਆਜ਼ਮ ਖਾਨ ਦੇ ਪਰਿਵਾਰ ਤੇ ਇਹ ਮਾਮਲਾ ਬੇਟੇ ਅਬਦੁੱਲਾ ਆਜ਼ਮ ਦੇ 2 ਜਨਮ ਪ੍ਰਮਾਣ ਪੱਤਰ ਬਣਵਾਉਣ ਦੇ ਸੰਬੰਧ ਵਿੱਚ ਦਰਜ ਹੋਇਆ ਹੈ| ਪੁਲੀਸ ਨੇ ਇਹ ਮਾਮਲਾ ਭਾਜਪਾ ਲਘੂ ਉਦਯੋਗ ਸੈਲ ਦੇ ਖੇਤਰੀ ਕਨਵੀਨਰ ਆਕਾਸ਼ ਸਕਸੈਨਾ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ| ਉੱਥੇ ਹੀ ਵਿਧਾਇਕ ਅਬਦੁੱਲਾ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਜ਼ਿਆਦਤੀਆਂ ਦਾ ਬਦਲਾ ਜਨਤਾ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਲਵੇਗੀ| ਆਕਾਸ਼ ਸਕਸੈਨ ਨੇ 17 ਦਸੰਬਰ ਨੂੰ ਲਖਨਊ ਦੇ ਪ੍ਰਮੁੱਖ ਸਕੱਤਰ ਗ੍ਰਹਿ ਨੂੰ ਮੰਗ ਪੱਤਰ ਸੌਂਪ ਕੇ ਦੋਸ਼ ਲਗਾਇਆ ਸੀ ਕਿ ਵਿਧਾਇਕ ਅਬਦੁੱਲਾ ਆਜ਼ਮ ਦੇ ਜਨਮ ਦੇ 2-2 ਪ੍ਰਮਾਣ ਪੱਤਰ ਬਣੇ ਹੋਏ ਹਨ| ਆਕਾਸ਼ ਦੇ ਦੋਸ਼ ਹਨ ਕਿ ਵਿਧਾਇਕ ਅਬਦੁੱਲਾ ਆਜ਼ਮ ਦਾ ਇਕ ਜਨਮ ਪ੍ਰਮਾਣ ਪੱਤਰ 28 ਜੂਨ 2012 ਨੂੰ ਰਾਮਪੁਰ ਨਗਰਪਾਲਿਕਾ ਪ੍ਰੀਸ਼ਦ ਤੋਂ ਜਾਰੀ ਕੀਤਾ ਗਿਆ ਹੈ| ਇਹ ਪ੍ਰਮਾਣ ਪੱਤਰ ਆਜ਼ਮ ਖਾਨ ਅਤੇ ਡਾ. ਤਜੀਨ ਫਾਤਿਮਾ ਦੇ ਸਹੁੰ ਪੱਤਰ ਦੇ ਆਧਾਰ ਤੇ ਜਾਰੀ ਕੀਤਾ ਗਿਆ ਹੈ| ਇਸ ਵਿੱਚ ਅਬਦੁੱਲਾ ਦਾ ਜਨਮ ਸਥਾਨ ਰਾਮਪੁਰ ਦਿਖਾਇਆ ਗਿਆ ਹੈ| ਉੱਥੇ ਹੀ ਦੂਜਾ ਪ੍ਰਮਾਣ ਪੱਤਰ 21 ਜਨਵਰੀ 2015 ਨੂੰ ਲਖਨਊ ਨਗਰ ਨਿਗਮ ਤੋਂ ਬਣਿਆ ਹੈ, ਜੋ ਕੁਈਨ ਮੇਰੀ ਹਸਪਤਾਲ ਦੇ ਡੁਪਲੀਕੇਟ ਜਨਮ ਪ੍ਰਮਾਣ ਪੱਤਰ ਦੇ ਆਧਾਰ ਤੇ ਜਾਰੀ ਕੀਤਾ ਗਿਆ ਹੈ| ਇਸ ਵਿੱਚ ਅਬਦੁੱਲਾ ਦਾ ਜਨਮ ਸਥਾਨ ਲਖਨਊ ਦਿਖਾਇਆ ਗਿਆ ਹੈ| ਆਕਾਸ਼ ਸਕਸੈਨਾ ਦਾ ਦੋਸ਼ ਹੈ ਕਿ ਰਾਮਪੁਰ ਨਗਰਪਾਲਿਕਾ ਤੋਂ ਜਾਰੀ ਜਨਮ ਪ੍ਰਮਾਣ ਪੱਤਰ ਦਾ ਪਾਸਪੋਰਟ ਵਿੱਚ ਗਲਤ ਇਸਤੇਮਾਲ ਕਰ ਕੇ ਵਿਦੇਸ਼ ਯਾਤਰਾਵਾਂ ਕੀਤੀਆਂ ਗਈਆਂ, ਜਦੋਂ ਕਿ ਲਖਨਊ ਨਗਰ ਨਿਗਮ ਤੋਂ ਜਾਰੀ ਜਨਮ ਪ੍ਰਮਾਣ ਪੱਤਰ ਦਾ ਸਰਕਾਰੀ ਦਸਤਾਵੇਜ਼ਾਂ ਅਤੇ ਜੌਹਰ ਯੂਨੀਵਰਸਿਟੀ ਦੀਆਂ ਵੱਖ-ਵੱਖ ਮਾਨਤਾਵਾਂ ਵਿੱਚ ਉਪਯੋਗ ਵਿੱਚ ਕੀਤਾ ਗਿਆ ਹੈ| ਪ੍ਰਮੁੱਖ ਸਕੱਤਰ ਗ੍ਰਹਿ ਨੇ ਇਸ ਮਾਮਲੇ ਦੀ ਜਾਂਚ ਦਾ ਆਦੇਸ਼ ਐਸ.ਪੀ. ਰਾਮਪੁਰ ਨੂੰ ਦਿੱਤਾ ਸੀ| ਐਸ.ਪੀ. ਦੀ ਜਾਂਚ ਪੂਰੀ ਹੋਣ ਤੋਂ ਬਾਅਦ ਗੰਜ ਥਾਣੇ ਸਾਬਕਾ ਮੰਤਰੀ ਆਜ਼ਮ ਖਾਨ, ਰਾਜ ਸਭਾ ਮੈਂਬਰ ਡਾ. ਤਜੀਨ ਫਾਤਿਮਾ ਅਤੇ ਵਿਧਾਇਕ ਅਬਦੁੱਲਾ ਆਜ਼ਮ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *