ਸਪਾ ਨੇ ਸਾਦਗੀ ਨਾਲ ਮਨਾਇਆ ਅਖਿਲੇਸ਼ ਦਾ 45ਵਾਂ ਜਨਮਦਿਨ

ਲਖਨਊ, 1 ਜੁਲਾਈ (ਸ.ਬ.)  ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਦਾ 45ਵਾਂ ਜਨਮਦਿਨ ਅੱਜ ਯਾਨੀ ਸ਼ਨੀਵਾਰ ਨੂੰ ਇੱਥੇ ਸਾਦਗੀ ਨਾਲ ਮਨਾਇਆ ਗਿਆ| ਸਪਾ ਦਫ਼ਤਰ ਤੇ ਆਯੋਜਿਤ ਸਾਦੇ ਸਮਾਰੋਹ ਵਿੱਚ 44 ਕਿਲੋ ਦਾ ਕੇਕ ਕੱਟਿਆ ਗਿਆ| ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ, ਹਾਲਾਂਕਿ ਸ਼੍ਰੀ ਯਾਦਵ ਆਪਣਾ ਜਨਮਦਿਨ ਮਨਾਉਣ ਪੂਰੇ ਪਰਿਵਾਰ ਨਾਲ ਲੰਡਨ ਗਏ ਹਨ| ਪਾਰਟੀ ਦਫ਼ਤਰ ਵਿੱਚ ਸਾਬਕਾ ਮੰਤਰੀ ਅਤੇ ਬੁਲਾਰੇ ਰਾਜਿੰਦਰ ਚੌਧਰੀ ਨੇ ਸ਼੍ਰੀ ਯਾਦਵ ਦੇ ਜੀਵਨ ਨਾਲ ਜੁੜੇ ਕਈ ਮੈਮੋਇਰਜ਼ ਨੂੰ ਵਰਕਰਾਂ ਨਾਲ ਸਾਂਝਾ ਕੀਤਾ| ਸਪਾ ਯੂਥ ਸਭਾ ਦੇ ਰਾਘਵਿੰਦਰ ਉਰਫ ਅਨੂਪ ਸਿੰਘ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਦੇ ਜਨਮਦਿਨ ਤੇ ਗਰੀਬਾਂ ਨੂੰ ਭੋਜਨ ਅਤੇ ਦਾਨ ਦਿੱਤਾ ਜਾ ਰਿਹਾ ਹੈ|
ਮੰਦਰਾਂ ਵਿੱਚ ਪੂਜਾ ਕੀਤੀ ਜਾ ਰਹੀ ਹੈ| ਅਯੁੱਧਿਆ ਵਿੱਚ ਦੀਪੂ ਪਾਂਡੇ ਦੀ ਅਗਵਾਈ ਵਿੱਚ 44 ਦਿਨ ਦਾ ਹਵਨ ਸ਼ੁਰੂ ਹੋ ਗਿਆ| ਹਵਨ ਰਾਹੀਂ ਉਨ੍ਹਾਂ ਦੀ ਲੰਬੀ ਉਮਰ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ| ਰਾਜ ਦੇ ਕਈ ਹੋਰ ਹਿੱਸਿਆਂ ਤੋਂ ਸ਼੍ਰੀ ਯਾਦਵ ਦੇ ਜਨਮਦਿਨ ਮਨਾਉਣ ਦੀ ਸੂਚਨਾ ਹੈ| ਬਸਤੀ, ਸ਼ਾਮਲੀ, ਮੁਜ਼ੱਫਰਨਗਰ, ਇਲਾਹਾਬਾਦ, ਇਟਾਵਾ, ਮੈਨਪੁਰੀ, ਕੰਨੌਜ ਆਦਿ ਜ਼ਿਲਿਆਂ ਵਿੱਚ ਸਪਾ ਵਰਕਰਾਂ ਨੇ ਆਪਣੇ ਪ੍ਰਧਾਨ ਦਾ ਜਨਮਦਿਨ ਮਨਾਇਆ|

Leave a Reply

Your email address will not be published. Required fields are marked *